Skip to content
ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ। ਵਿਦਿਆਰਥਣ ਦੀ ਪਛਾਣ ਸ਼੍ਰੀਜਾ ਵਰਮਾ (23) (Sreeja Verma) ਵਜੋਂ ਹੋਈ ਹੈ, ਜੋ ਕਿ ਹੈਦਰਾਬਾਦ ਨਾਲ ਸਬੰਧਿਤ ਸੀ। ਸ਼੍ਰੀਜਾ ਹਾਲ ਹੀ ਵਿੱਚ ਉੱਚ ਸਿੱਖਿਆ ਲਈ ਅਮਰੀਕਾ ਗਈ ਸੀ। ਉਹ ਸ਼ਿਕਾਗੋ ਵਿੱਚ ਰਹਿੰਦੀ ਸੀ। ਸੋਮਵਾਰ ਰਾਤ ਨੂੰ, ਉਹ ਆਪਣੇ ਅਪਾਰਟਮੈਂਟ ਤੋਂ ਰਾਤ ਦੇ ਖਾਣੇ ਲਈ ਨੇੜਲੇ ਰੈਸਟੋਰੈਂਟ ਜਾ ਰਹੀ ਸੀ।
ਇਸ ਦੌਰਾਨ ਇੱਕ ਟਰੱਕ ਨੇ ਸ਼੍ਰੀਜਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸ਼੍ਰੀਜਾ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
Related