ਮੁਹਾਲੀ -ਚੰਡੀਗੜ੍ਹ ਦੇ ਰਹਿਣ ਵਾਲੇ ਪੰਡਿਤ ਰਾਓ ਧਰੇਨਵਰ ਦੀ ਆਰ ਟੀ. ਆਈ. ਦੇ ਜਵਾਬ ‘ਚ ਏਅਰਪੋਰਟ ਅਥਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਜਲਦ ਹੀ ਮੁਹਾਲੀ ਦੇ ਏਅਰਪੋਰਟ ‘ਤੇ ਉਡਾਣਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ‘ਚ ਦਿੱਤੀ ਜਾਵੇਗੀ। ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਸਥਾਨਕ ਭਾਸ਼ਾ ‘ਚ ਅਨਾਊਂਸਮੈਂਟ ਕਰਨ ਲਈ ਏਅਰਲਾਈਨਜ਼ ਨੂੰ ਪੱਤਰ ਲਿਖਿਆ ਗਿਆ ਹੈ।ਪੰਡਿਤ ਰਾਓ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਰਕਾਰੀ ਦਫ਼ਤਰਾਂ ‘ਚ ਪੰਜਾਬੀ ਨੂੰ ਬੜਾਵਾ ਦੇਣ ਲਈ ਸਾਫ਼ ਹੁਕਮ ਜਾਰੀ ਕੀਤੇ ਹਨ ਪਰ ਏਅਰਪੋਰਟ ‘ਤੇ ਅਜੇ ਤੱਕ ਪੰਜਾਬੀ ‘ਚ ਅਨਾਊਂਸਮੈਂਟ ਨਹੀਂ ਹੁੰਦੀ।

ਏਅਰਪੋਰਟ ਅਥਾਰਟੀ ਦੇ ਅਧਿਕਾਰੀ ਦੱਸਦੇ ਹਨ ਕਿ ਇਹ ਕਦਮ ਸਥਾਨਕ ਨਾਗਰਿਕਾਂ ਅਤੇ ਯਾਤਰੀਆਂ ਦੀ ਸੁਵਿਧਾ ਲਈ ਉਠਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ‘ਚ ਯਾਤਰੀਆਂ ਨੂੰ ਮੁਹਾਲੀ ਏਅਰਪੋਰਟ ‘ਤੇ – ਪੰਜਾਬੀ ‘ਚ ਉਡਾਣਾਂ ਦੀ ਜਾਣਕਾਰੀ – ਮਿਲੇਗੀ, ਜਿਸ ਨਾਲ ਉਨ੍ਹਾਂ ਨੂੰ ਯਾਤਰਾ ਕਰਨ ‘ਚ ਆਸਾਨੀ ਹੋਵੇਗੀ।