ਲੰਡਨ (ਸਤਿੰਦਰ ਸਿੰਘ ਸਿੱਧੂ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ (56)ਨੇ ਸ਼ਨੀਵਾਰ 29 ਮਈ ਨੂੰ ਕੈਰੀ ਸਾਇਮੰਡ(33) ਨਾਲ ਵੈਸਟਮਿੰਸਟਰ ਕੈਥੇਡਰਲ ਵਿਖੇ ਗੁਪਤ ਵਿਆਹ ਕਰਵਾਇਆ ਲਿਆ ਹੈ I ਇੰਨ੍ਹਾਂ ਦੋਵਾਂ ਨੇ ਦਸੰਬਰ 2019 ਵਿੱਚ ਮੰਗਣੀ ਕਰਵਾਈ ਸੀ ਅਤੇ ਉਨ੍ਹਾਂ ਦੇ ਇਕ ਸਾਲ ਦਾ ਬੇਟਾ ਵੀ ਹੈ I ਇਸ ਤੋਂ ਪਹਿਲਾਂ ਇਸ ਹਫਤੇ ਦੇ ਸ਼ੁਰੂਵਾਤ ਵਿੱਚ, ਇਸ ਜੋੜੇ ਦੀ 30 ਜੁਲਾਈ 2022 ਵਿੱਚ ਵਿਆਹ ਕਰਵਾਉਣ ਦੀ ਖ਼ਬਰ ਆਈ ਸੀ I

    ਵਿਆਹ ਵਿੱਚ ਕੇਵਲ 30 ਮਹਿਮਾਨਾਂ ਨੂੰ ਹੀ ਆਖਰੀ ਸਮੇਂ ਸੱਦਾ ਦਿੱਤਾ ਗਿਆ ਸੀ | ਦੁਪਹਿਰ ਬਾਅਦ 1:30 ਵਜੇ ਅਚਾਨਕ ਚਰਚ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਅਤੇ ਅੱਧੇ ਘੰਟੇ ਬਾਅਦ ਇੱਕ ਲਿਮੋਜ਼ੀਨ ਵਿਚ ਕੈਰੀ ਦੁਲਹਣ ਬਣੀ ਬਾਹਰ ਆਈ ਅਤੇ ਦੋਵਾਂ ਦੇ ਧਾਰਮਿਕ ਰੀਤਾਂ ਅਨੁਸਾਰ ਚਰਚ ਵਿੱਚ ਵਿਆਹ ਦੀ ਰਸਮ ਪੂਰੀ ਕੀਤੀ I  ਜੋੜੇ ਨੇ ਵੈਸਟਮਿੰਸਟਰ ਗਿਰਜਾਘਰ ਵਿਖੇ ਇਕ ‘ਛੋਟੇ ਜਿਹੇ ਸਮਾਰੋਹ’ ਵਿਚ, ਵਿਆਹ ਨੂੰ ਗੁਪਤ ਰੱਖਣ ਲਈ ਇਕ ਅਸਾਧਾਰਣ ਢੰਗ ਨਾਲ ਵਿਆਹ ਕਰਵਾ ਲਿਆ ਹੈ ਅਤੇ ਯੋਜਨਾਬੰਧ ਤਰੀਕੇ ਨਾਲ ਅਗਲੀ ਗਰਮੀਆਂ ਨੂੰ ਵੱਡਾ ਜਸ਼ਨ ਮਨਾਇਆ ਜਾਏਗਾ । ਪ੍ਰਧਾਨ ਮੰਤਰੀ ਬੋਰਿਸ ਇਸ ਤੋਂ ਪਹਿਲਾਂ 2 ਪਤਨੀਆਂ ਨਾਲ ਤਲਾਕ ਲੈ ਚੁੱਕੇ ਨੇ ਅਤੇ ਇਹ ਉਨ੍ਹਾ ਦਾ ਤੀਜਾ ਵਿਆਹ ਹੈ I


    ਵਿਆਹ ਤੋਂ ਬਾਅਦ ਰੋਮਨ ਕੈਥੇਲਿਕ ਗਿਰਜਾਘਰ ਦੇ ਪੁਜਾਰੀ, ਪ੍ਰਧਾਨ ਮੰਤਰੀ ਬੋਰਿਸ ਦੇ ਗਿਰਜਾਘਰ ਵਿੱਚ ਵਿਆਹ ਕਰਵਾਣ ਤੇ ਰੋਸ਼ ਜਤਾ ਰਹੇ ਨੇ ਅਤੇ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਦੋ ਵਾਰ ਤਲਾਕ ਦੇਣ ਵਾਲੇ ਪ੍ਰਧਾਨਮੰਤਰੀ ਕੈਥੋਲਿਕ ਚਰਚ ਵਿਚ ਦੁਬਾਰਾ ਵਿਆਹ ਕਰਾਉਣ ਦੇ ਯੋਗ ਕਿਵੇਂ ਹੋਏ। ਪ੍ਰਧਾਨ ਮੰਤਰੀ ਬੌਰਿਸ ਬਰਤਾਨੀਆ ਦੇ ਦੂਜੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦਫਤਰ ਵਿੱਚ ਰਹਿੰਦਿਆਂ ਵਿਆਹ ਕਰਵਾਇਆ ਹੈ I ਇਸ ਤੋਂ ਪਹਿਲਾਂ 1822 ਲਾਰਡ ਲਿਵਰਪੂਲ ਨੇ ਮੈਰੀ ਚੈਸਟਰ ਨਾਲ ਵਿਆਹ ਕਰਵਾਇਆ ਸੀ I

    https://welcomenews24.com/aaj-ka-panchang-85/

    https://welcomenews24.com/blood-camp-3/

    https://welcomenews24.com/jal-290/