ਜਲੰਧਰ ( ਵਿੱਕੀ ਸੂਰੀ)- ਜੈਰਥ ਬਿਰਾਦਰੀ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਤੀ ਮਾਤਾ ਦਾ ਸਾਲਾਨਾ ਉਤਸਵ ਸਤੀ ਮਾਤਾ ਮੰਦਿਰ ਮਾਡਲ ਹਾਊਸ ਰੋਡ ਜਲੰਧਰ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇਸੇ ਸੰਬੰਧ ਵਿੱਚ ਜੈਰਥ ਬਿਰਾਦਰੀ ਅਤੇ ਸਤੀ ਮੰਦਿਰ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਅਨੂਪ ਜੈਰਥ, ਰਾਜਨ ਜੈਰਥ ਅਤੇ ਭਾਰਤ ਭੂਸ਼ਣ (ਲਬੀ ਪ੍ਰਿੰਟਿੰਗ ਪ੍ਰੈਸ ਵਾਲੇ) ਨੇ ਸ. ਮਨਜੀਤ ਸਿੰਘ ਟੀਟੂ ਅਤੇ ਅਮਰਪ੍ਰੀਤ ਸਿੰਘ ਚੀਫ਼ ਐਡੀਟਰ ਵੈਲਕਮ ਪੰਜਾਬ ਨੂੰ ਸਾਰੇ ਪ੍ਰੋਗਰਾਮਾ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਇਸ ਪ੍ਰੋਗਰਾਮ ਤੇ ਪਹੁੰਚਣਗੇ ਵੀ ਤੇ ਆਪਣੇ ਚੈਨਲ ਵੈਲਕਮ ਪੰਜਾਬ ਤੇ ਇਸ ਦਾ ਟੈਲੀਕਾਸਟ ਵੀ ਕਰਨਗੇ ਤੇ ਨਾਲ ਹੀ ਉਨ੍ਹਾ ਨੇ ਸਾਰੀ ਟੀਮ ਦਾ ਧੰਨਵਾਦ ਵੀ ਕੀਤਾ| ਸਾਰੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਅਨੂਪ ਜੈਰਥ ਜੀ ਨੇ ਦੱਸਿਆ ਕੇ ਚੋਲੇ ਦੀ ਰਸਮ ਸਵੇਰੇ 9 ਵਜੇ ਤੇ ਝੰਡੇ ਦੀ ਰਸਮ ਸ਼ਾਮ 5 ਵਜੇ ਹੋਵੇਗੀ|