ਜਲੰਧਰ(ਵਿੱਕੀ ਸੂਰੀ)ਪੰਜਾਬ-ਯੂ.ਟੀ.ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ 16 ਸਤੰਬਰ ਤੋਂ 30 ਸਤੰਬਰ ਤੱਕ ਜ਼ਿਲ੍ਹਾ ਕੇਂਦਰਾਂ ਤੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ ਅਖੀਰਲੇ ਦਿਨ ਵਿੱਚ ਪੁੱਜ ਕੇ ਖਤਮ ਹੋਈ। ਜ਼ਿਲ੍ਹਾ ਜਲੰਧਰ ਦੇ ਜੁਝਾਰੂ ਸਾਥੀਆਂ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਅੱਗੇ ਪੁੱਡਾ ਗਰਾਊਂਡ ਵਿੱਚ ਜੋਰਦਾਰ ਨਾਅਰੇ ਬਾਜ਼ੀ ਕਰਦਿਆਂ ਆਖਰੀ ਦਿਨ ਦੀ ਭੁੱਖ ਹੜਤਾਲ ਵਿੱਚ ਕੁਲਦੀਪ ਸਿੰਘ ਕੌੜਾ, ਕਸ਼ਮੀਰ ਚੰਦ,ਸੁਖਮਿੰਦਰ ਸਿੰਘ, ਰਾਮ ਬ੍ਰਿਛ,ਸੁਰਿੰਦਰ ਕੁਮਾਰ ਆਦਿ ਸਾਥੀ ਸ਼ਾਮਲ ਹੋਏ। ਭੁੱਖ ਹੜਤਾਲ ਨੂੰ ਸ਼ੁਰੂ ਕਰਵਾਉਂਦਿਆਂ ਜ਼ਿਲ੍ਹਾ ਕਨਵੀਨਰਾਂ ਪੁਸ਼ਪਿੰਦਰ ਕੁਮਾਰ ਵਿਰਦੀ,ਹਰਿੰਦਰ ਸਿੰਘ ਚੀਮਾ, ਪਿਆਰਾ ਸਿੰਘ, ਅਸ਼ੀਸ਼ ਜੁਲਾਹਾ, ਸੁਖਜੀਤ ਸਿੰਘ, ਟੀ.ਐੱਸ.ਯੂ.ਆਗੂ ਗੁਰਕਮਲ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਵਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਆਪਣੇ ਕੀਤੇ ਚੋਣ ਵਾਅਦਿਆਂ ਅਨੁਸਾਰ ਠੇਕਾ ਪ੍ਰਣਾਲੀ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ।

    ਪਹਿਲੀ ਜਨਵਰੀ 2016 ਤੋਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ, ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ, ਡੀ.ਏ.ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਨਹੀਂ ਦਿੱਤਾ,ਮਾਣ ਭੱਤਾ ਮੁਲਾਜ਼ਮਾਂ ਤੇ ਘੱਟੋ ਘੱਟ ਉਜਰਤ ਦਾ ਕਾਨੂੰਨ ਲਾਗੂ ਨਹੀਂ ਕੀਤਾ, ਵਿਕਾਸ ਟੈਕਸ ਦੇ ਨਾਂ ਤੇ 2400/ ਰੁਪਏ ਸਲਾਨਾ ਜ਼ਬਰਦਸਤੀ ਕੀਤੀ ਜਾਂਦੀ ਕਟੌਤੀ ਬੰਦ ਨਾ ਕਰਨ ਅਤੇ ਮੰਗ ਪੱਤਰ ਦੀਆਂ ਹੋਰ ਮੰਗਾਂ ਬਾਰੇ ਗੱਲਬਾਤ ਕਰਨ ਲਈ ਵੀ ਵਾਰ- ਵਾਰ ਲਾਰੇ ਲਾਊ ਪਹੁੰਚ ਅਖਤਿਆਰ ਕਰਨ ਕਰਕੇ ਜ਼ਿਲ੍ਹਾ ਕੇਂਦਰਾਂ ਤੇ ਸਮੁੱਚੇ ਪੰਜਾਬ ਵਿੱਚ 16 ਤੋਂ 30 ਸਤੰਬਰ ਤੱਕ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ ਅਖੀਰਲੇ ਦਿਨ ਵਿੱਚ ਪੁੱਜ ਕੇ ਖਤਮ ਹੋ ਰਹੀ ।

    ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਵਿਰੋਧੀ ਅਤੇ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਪਾਸ ਕੀਤੇ ਆਰਡੀਨੈਂਸ ਤੁਰੰਤ ਰੱਦ ਕਰਨ ਦੀ ਪੁਰਜੋਰ ਮੰਗ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਪੂਰਾ- ਪੂਰਾ ਸਮਰਥਨ ਦੇਣ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਅਜੇ ਵੀ ਮੁਲਾਜ਼ਮ ਮੰਗਾਂ ਦੇ ਨਿਪਟਾਰੇ ਲਈ ਸਹੀ-ਸਹੀ ਸੋਚ ਲੈ ਗੰਭੀਰਤਾ ਨਾਲ਼ ਨਾ ਤੁਰੀ ਤਾਂ 19 ਅਕਤੂਬਰ 2020 ਤੋਂ ਸਮੁੱਚੇ ਪੰਜਾਬ ਵਿੱਚ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇ ਰਿਹਾ ਹੈ ।

    ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਖੁਦ ਹੋਵੇਗੀ।ਇਸ ਸਮੇਂ ਹੋਰਨਾਂ ਤੋਂ ਇਲਾਵਾ ਵੇਦ ਪ੍ਰਕਾਸ਼, ਸਤਨਾਮ ਸਿੰਘ, ਤਰਸੇਮ ਮਾਧੋਪੁਰੀ, ਕੇਸ਼ਵ ਚੰਦ,ਨਰੇਸ਼ ਕੁਮਾਰ, ਬਲਵਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਗੁਰਮੁਖ ਸਿੰਘ, ਮਨੋਹਰ ਲਾਲ, ਦਰਸ਼ਨ ਸਿੰਘ, ਗੁਰਮੇਲ ਸਿੰਘ, ਚਰਨ ਨੂਸੀ,ਗੁਰਜੀਤ ਸਿੰਘ, ਸੁਮਲ ਮਸੀਹ,ਜਸਵੰਤ ਸਿੰਘ, ਨਰਿੰਦਰ ਪਾਲ ਜਸਪਾਲ ਸਿੰਘ, ਕਰਮਜੀਤ ਸਿੰਘ, ਕ੍ਰਿਸ਼ਨ ਚੰਦ ਆਦਿ ਸਾਥੀ ਹਾਜ਼ਰ ਹੋਏ ।