ਕਪੂਰਥਲਾ(ਰਵੀ ਕੁਮਾਰ)- ਸ਼ਹਿਰ ਵਿੱਚ ਸ਼ਰਾਬ ਦੇ ਠੇਕੇਦਾਰ ਕਾਨੂੰਨ ਦੀ ਕੋਈ ਪਰਵਾਹ ਨਾ ਕਰਦੇ ਹੋਏ ਚੋਰ-ਮੋਰੀਆਂ ਰਾਹੀਂ ਨਾਜਾਇਜ਼ ਤੌਰ ਤੇ ਸ਼ਰਾਬ ਵੇਚ ਰਹੇ ਹਨ।

    https://welcomenews24.com/corona-195/

    ਦੱਸ ਦੇਈਏ ਕਿ ਪ੍ਰਦੇਸ਼ ਵਿੱਚ ਕਈ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਕਾਫੀ ਰਫਤਾਰ ਨਾਲ ਵੱਧਦੇ ਵੇਖ ਪੰਜਾਬ ਸਰਕਾਰ ਨੇ ਪ੍ਰਦੇਸ਼ ਵਿੱਚ ਸਖ਼ਤ ਕਦਮ ਚੁੱਕਦੇ ਹੋਏ। 15 ਮਈ ਤੱਕ ਮਿਨੀ ਲਾਕਡਾਉਨ ਲਗਾਏ ਜਾਣ ਦੇ ਆਦੇਸ਼ ਦਿੰਦੇ ਹੋਏ ਗੈਰ ਜਰੂਰੀ ਸਾਮਾਨ ਦੀ ਸਾਰੇ ਦੁਕਾਨਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ।

    https://welcomenews24.com/corona-194/

    ਇੰਨ੍ਹਾਂ ਆਦੇਸ਼ਾਂ ਤੋਂ ਬਾਅਦ ਸਾਰੇ ਜਿਲ੍ਹਿਆਂ ਦੇ ਡੀਸੀ ਅਤੇ ਹੋਰ ਪ੍ਰਬੰਧਕੀ ਅਧਿਕਾਰੀਆਂ ਨੇ ਆਪਣੇ-ਆਪਣੇ ਜਿਲੀਆਂ ਵਿੱਚ ਇਸ ਗਾਇਡਲਾਇੰਸ ਦੀ ਪਾਲਨਾ ਕਰਵਾਉਣ ਲਈ ਹੁਣ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਪਰ ਇਸ ਦੇ ਬਾਵਜੂਦ ਠੇਕੇਦਾਰ ਚੋਰ-ਮੋਰੀਆਂ ਰਾਹੀਂ ਸ਼ਰਾਬ ਵੇਚ ਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।

    https://welcomenews24.com/arrest-126/

    ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਹਰੇਕ ਸ਼ਰਾਬ ਦੇ ਠੇਕੇ ਵਿੱਚ ਠੇਕੇਦਾਰਾਂ ਨੇ ਆਪਣੀ ਸਹੂਲਤ ਲਈ ਸ਼ਟਰ ਵਿੱਚ ਮੋਰੀਆਂ ਰੱਖੀਆਂ ਹੋਈਆਂ ਹਨ।ਇਨ੍ਹਾਂ ਚੋਰ-ਮੋਰੀਆਂ ਦਾ ਫਾਇਦਾ ਚੁੱਕਦੇ ਹਨ। ਦੇਖਣ ਵਿਚ ਆਇਆ ਕਿ ਸ਼ਹਿਰ ਵਿੱਚ ਸ਼ਰਾਬ ਦੇ ਠੇਕੇਦਾਰ ਨਾਈਟ ਕਰਫਿਊ ਦੀ ਪਾਲਣਾ ਨਹੀਂ ਕਰ ਰਹੇ ਹਨ। ਸ਼ਰਾਬ ਦੇ ਠੇਕੇਦਾਰਾਂ ਵੱਲੋਂ ਲੌਕਡਾਊਨ ਲੱਗਣ ਦੌਰਾਨ ਰਾਤ ਨੂੰ ਰੋਜ਼ਾਨਾ ਚੋਰ ਮੋਰੀਆਂ ਰਾਹੀਂ ਨਾਜਾਇਜ਼ ਤੌਰ ਤੇ ਸ਼ਰਾਬ ਵੇਚੀ ਜਾ ਰਹੀ ਹੈ।

    https://welcomenews24.com/corona-193/

    ਇਸ ਦਾ ਸ਼ਹਿਰ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਹੈ। ਸ਼ਹਿਰ ਦੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਡੰਡਾ ਸਿਰਫ਼ ਆਮ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਤੱਕ ਸੀਮਤ ਹੈ ਜਦਕਿ ਸ਼ਰਾਬ ਦੇ ਠੇਕੇਦਾਰਾਂ ਨੂੰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਰਿਆਇਤ ਦੇ ਰਹੇ ਹਨ।

    https://welcomenews24.com/aaj-ka-panchang-64/

    ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜ਼ੋਰ ਸਿਰਫ਼ ਗਰੀਬ ਦੁਕਾਨਦਾਰਾਂ ਤੱਕ ਹੀ ਚੱਲਦਾ ਹੈ ਜਦਕਿ ਸ਼ਰਾਬ ਦੇ ਠੇਕੇਦਾਰਾਂ ਤੇ ਪੁਲਿਸ ਦਾ ਕੋਈ ਜ਼ੋਰ ਨਹੀਂ ਚੱਲਦਾ ਜੋ ਬੇਫਿਕਰ ਹੋ ਕੇ ਸ਼ਰਾਬ ਵੇਚਦੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਵਧਦੀ ਰਫਤਾਰ ਨੂੰ ਦੇਖਦਿਆਂ ਸੂਬੇ ਵਿੱਚ ਸ਼ਾਮ 5 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੌਕਡਾਊਨ ਲਾ ਦਿੱਤਾ ਗਿਆ ਹੈ

    https://welcomenews24.com/punjab-173/

    ਪਰ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਜਾ ਕੇ ਸ਼ਰਾਬ ਦੇ ਠੇਕੇਦਾਰ ਖੁੱਲ੍ਹੇਆਮ ਚੋਰ ਮੋਰੀਆਂ ਰਾਹੀਂ ਨਾਜਾਇਜ਼ ਤੌਰ ਤੇ ਸ਼ਰਾਬ ਵੇਚ ਰਹੇ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵੱਖ ਵੱਖ ਸ਼ਰਾਬ ਦੇ ਠੇਕਿਆਂ ਤੇ ਠੇਕੇਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸ਼ਟਰ ਵਿੱਚ ਚੋਰ ਮੋਰੀਆਂ ਬਣਾਈ ਗਈਆਂ ਹਨ।

    https://welcomenews24.com/jal-242/

    ਰਾਤ ਨੂੰ ਇਨ੍ਹਾਂ ਚੋਰ ਮੋਰੀਆਂ ਰਾਹੀਂ ਹੀ ਠੇਕੇ ਵਿੱਚ ਮੌਜੂਦ ਕਰਿੰਦੇ ਸਾਰੀ ਰਾਤ ਸ਼ਰਾਬ ਵੇਚਦੇ ਰਹਿੰਦੇ ਹਨ। ਇਸ ਸਬੰਧੀ ਗੱਲ ਕਰਨ ਤੇ ਡੀਐੱਸਪੀ ਸੁਰਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਇਸਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਏਗੀ।