ਜਲੰਧਰ(ਵਿੱਕੀ ਸੂਰੀ)- ਸੁਖਬੀਰ ਸਿੰਘ ਬਾਦਲ ਜੀ ਸਵੇਰੇ 8 ਵਜੇ ਅੰਮ੍ਰਿਤਸਰ ਤੋਂ ਚੱਲਣਗੇ ਇਹ ਕਾਫਲਾ ਜਾਏਗਾ ਮੋਹਾਲੀ ਓਥੋਂ ਜਾ ਕੇ ਗਵਰਨਰ ਹਾਊਸ ਦੇ ਵਿਚ ਮੰਗ ਪਤਰ ਦਿੱਤਾ ਜਾਏਗਾ । ਹਲਕਾ ਕੈਂਟ ਦੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਛੋਟੇ ਪਿੰਡ ਵਿਚੋਂ 5 ਗੱਡੀਆਂ ਵੱਡੇ ਪਿੰਡ ਵਿਚੋ 15 ਗੱਡੀਆਂ ਕਿਰਪਾ ਕਰਕੇ ਆਪਣੀ ਗੱਡੀਆਂ ਤੇ ਕਾਲੀ ਝੰਡੀਆਂ ਲਗਾ ਕੇ ਆਉਣ ਦੀ ਕਿਰਪਾਲਤਾ ਕਰੋ। ਜਿਹਨਾਂ ਕੋਲ ਝੰਡੀ ਨਹੀਂ ਹੈ ਉਹਨਾਂ ਨੂੰ ਬਾਠ ਕੈਸਟਲ ਪਹੁੰਚ ਕੇ ਝੰਡੀ ਮਿਲ ਜਾਏਗੀ । ਕਿਸਾਨਾਂ ਦੇ ਹੱਕ ਵਿੱਚ ਇਹ ਮਾਰਚ ਰੱਖਿਆ ਗਿਆ ਹੈ ।

    ਜਿੰਨੀ ਦੇਰ ਇਹ ਆਰਡੀਨੈਂਸ ਅਸੀਂ ਵਾਪਸ ਨਹੀਂ ਕਰਾਉਂਦੇ ਉਨੀਂ ਦੀ ਤੱਕ ਇਹ ਸਘੰਰਸ਼ ਜਾਰੀ ਰਹੇਗਾ । ਸ. ਸਰਬਜੀਤ ਸਿੰਘ ਮੱਕੜ ਜੀ ਨੇ ਕਿਹਾ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਅਸੀਂ ਪਿੱਛੇ ਨਹੀਂ ਹੱਟਾਗੇ । ਇਸ ਸਬੰਧ ਵਿਚ ਅੱਜ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਵਰਕਰਾਂ ਦੀਆਂ ਡਿਊਟੀਆਂ ਲਗਾਇਆ ਗਈਆਂ।

    ਇਸ ਵਿਚ ਸ਼ਾਮਿਲ ਸ. ਸਰਬਜੀਤ ਸਿੰਘ ਮੱਕੜ ਜੀ, ਉੱਜਲ ਸਿੰਘ ਨਰੂਲਾ,ਪਰਮਜੀਤ ਸਿੰਘ ਸੇਠੀ,ਪਰਮਜੀਤ ਸਿੰਘ ਮਰਵਾਹਾ, ਚੰਦਨ ਗਰੇਵਾਲ,ਅਮਰਜੀਤ ਸਿੰਘ ਬਰਮੀ,ਇਕਬਾਲ ਸਿੰਘ ਢੀਂਡਸਾ, ਕੰਵਲਜੀਤ ਸਿੰਘ ਟੋਨੀ ,ਬਲਦੇਵ ਸਿੰਘ ਸਰਾਫ,ਦਵਿੰਦਰ ਸਿੰਘ ਰਹੇਜਾ,ਸਤਨਾਮ ਸਿੰਘ ਸਰਾਫ, ਭੁਪਿੰਦਰ ਪਲ ਖਾਲਸਾ,ਜਗਦੇਵ ਸਿੰਘ ਜੰਗੀ ,ਗੁਰਮੀਤ ਸਿੰਘ ਬਿੱਟੂ, ਸੁਖਮਿੰਦਰ ਰਾਜਪਾਲ,ਰਾਜਬੀਰ ਸਿੰਘ ਸ਼ੰਟੀ,ਗਗਨਦੀਪ ਗੱਗੀ,ਸੌਦਾਗਰ ਔਜਲਾ,ਰਜੇਸ਼ ਬਿੱਟੂ,ਗੁਰਵਿੰਦਰ ਸਿੰਘ ਬਵੇਜਾ ,ਮਨਦੀਪ ਬਹਿਲ ਗੁਰਦੀਪ ਮਿੱਠਾਪੁਰ,ਪਿੰਕੀ ਬਵੇਜਾ ,ਅੰਮ੍ਰਿਤਬੀਰ ਸਿੰਘ,ਇੰਦਰਜੀਤ ਸਿੰਘ ਸੋਨੂੰ,ਵਿਸ਼ਾਲ ਲੂੰਬਾ,ਅੱਯੂਬ ਖਾਣ,ਰਣਜੀਤ ਸਿੰਘ, ਵਿਪਣ ਹਸਤੀਰ,ਗੌਰਵ ਮਹੇ ,ਰੋਬਿਨ ਕਨੌਜੀਆ,ਅਨਮੋਲ ਮੌਲਾ,ਅਨਿਤ ਵਾਲਿਆ ਹਨੀ ਕਾਲੜਾ,ਜਸਕੀਰਤ ਸਿੰਘ ਜੱਸੀ,ਹੀਰਾ ਸਿੰਘ ,ਗੁਰਪ੍ਰੀਤ ਸਿੰਘ,ਹਰਜੋਤ ਸਿੰਘ,ਨਿਤੀਸ਼ ਮਹਿਤਾ,ਗਗਨ ਨਹੀਂ,ਸੁਖਬੀਰ ਸਿੰਘ,ਪ੍ਰਭਜੋਤ ਸਿੰਘ ਆਦਿ ਮੌਜੂਦ ਸਨ।