ਜਲੰਧਰ (Vicky Suri): ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਜਲੰਧਰ ਵਲੋਂ ਅਧਿਆਪਕਾਂ ਦੀਆਂ ਸਾਂਝੀਆਂ ਅਤੇ ਨਿੱਜੀ ਜਾਇਜ਼ ਅਤੇ ਹੱਕੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱਖਿਆ) ਜਲੰਧਰ ਨੂੰ ਦਿੱਤੇ ਗਏ ਅਜੰਡੇ ਤੇ ਗੱਲਬਾਤ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਵਲੋਂ ਮਿਲੇ ਸੁਨੇਹੇ ਅਨੁਸਾਰ ਮਿਤੀ 28 ਮਈ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਇੱਕ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱਖਿਆ) ਜਲੰਧਰ ਨੂੰ ਮਿਲਿਆ।ਵਫ਼ਦ ਮਿਲਣ ਸਮੇਂ ਕੋਵਿੱਡ- 19 ਤੋਂ ਬਚਾਅ ਲਈ ਜਾਰੀ ਕੀਤੀਆਂ ਹਿਦਾਇਤਾਂ ਦੀ ਪਾਲਣਾ ਵੀ ਕੀਤੀ ਗਈ।

    ਵਫ਼ਦ ਮਿਲਣ ਉਪਰੰਤ ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਗਣੇਸ਼ ਭਗਤ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜੰਡੇ ਵਿੱਚ ਦਿੱਤੀਆਂ ਸਾਂਝੀਆਂ ਸਮੱਸਿਆਵਾਂ ਵਿੱਚੋਂ ਮੁੱਖ ਤੌਰ ਤੇ ਹੈੱਡ ਟੀਚਰ ਅਤੇ ਸੈਂਟਰ ਮੁੱਖ ਅਧਿਆਪਕ ਦੀਆਂ ਪਰਮੋਸ਼ਨਾਂ ਕਰਨ ਤੇ ਸਹਿਮਤੀ ਬਣੀ ਅਤੇ ਹਫ਼ਤੇ ਦੇ ਵਿੱਚ ਪਰਮੋਸ਼ਨਾਂ ਸੰਬੰਧੀ ਫਾਈਲ ਤਿਆਰ ਕਰਕੇ ਮਨਜੂਰੀ ਹਿੱਤ ਡੀ.ਪੀ.ਆਈ.(ਐ. ਸਿੱਖਿਆ) ਮੋਹਾਲੀ ਨੂੰ ਭੇਜਣ ਦਾ ਭਰੋਸਾ ਦਿੱਤਾ।

     

    ਬਾਕੀ ਸਾਂਝੀਆਂ ਮੰਗਾਂ ਦਾ ਵੀ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਪਰੰਤੂ ਨਿੱਜੀ ਸਮੱਸਿਆ ਵਿੱਚ ਮੁਅੱਤਲ ਹੈੱਡਟੀਚਰ ਸ਼੍ਰੀ ਰਣਜੀਤ ਸਿੰਘ ਨੂੰ ਪਿੱਤਰੀ ਬਲਾਕ ਦਫ਼ਤਰ ਸ਼ਾਹਕੋਟ ਵਿਖੇ ਭੇਜਣ ਅਤੇ ਸ.ਪ੍ਰਾ.ਸਕੂਲ ਦਕੋਹਾ ਵਿਖੇ ਹੈੱਡ ਟੀਚਰ ਦੀ ਪੋਸਟ ਖਾਲੀ ਸ਼ੋ ਕਰਨ ਦੇ ਮਸਲੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱਖਿਆ) ਜਲੰਧਰ ਦਾ ਅੜੀਅਲ ਰਵੱਈਆ ਹੋਣ ਕਾਰਨ ਕੋਈ ਵੀ ਯੋਗ ਸਹਿਮਤੀ ਨਾ ਬਣਨ ਕਰਕੇ ਵਫ਼ਦ ਵਿੱਚ ਸ਼ਾਮਲ ਆਗੂਆਂ ਦੇ ਮਨਾਂ ਵਿੱਚ ਡਾਢਾ ਰੋਸ ਭੜਕ ਪਿਆ ਹੈ ਇੱਥੇ ਵਰਨਣਯੋਗ ਹੈ ਕਿ ਸਿੱਖਿਆ ਸਕੱਤਰ ਪੰਜਾਬ ਦੀਆਂ ਹਿਦਾਇਤਾਂ ਤੇ ਮੁਅੱਤਲ ਹੈੱਡਟੀਚਰ ਸ਼੍ਰੀ ਰਣਜੀਤ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਨੇ ਆਪਣੀ ਨਿੱਜੀ ਜਿੱਦ ਪੁਗਾਉਣ ਲਈ ਪੈਂਡਿੰਗ ਇਨਕੁਆਰੀ ਤੇ ਸ.ਪ੍ਰਾ.ਸਕੂਲ ਰਾਓਵਾਲੀ,ਬਲਾਕ ਅਲਾਵਲਪੁਰ ਵਿਖੇ ਲਗਾਇਆ ਹੋਇਆ ਹੈ ਅਤੇ ਦਕੋਹਾ ਸਕੂਲ ਦੀ ਹੈੱਡ ਟੀਚਰ ਦੀ ਪੋਸਟ ਖਾਲੀ ਸ਼ੋ ਨਹੀਂ ਕੀਤੀ ਜਾ ਰਹੀ ਹੈ।


    ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱਖਿਆ) ਜਲੰਧਰ ਦੇ ਅੜੀਅਲ ਰਵੱਈਏ ਕਾਰਨ ਜੀ. ਟੀ.ਯੂ. ਜਲੰਧਰ ਆਗੂਆਂ ਨੇ 03 ਜੂਨ ਤੋਂ ਲੜੀਵਾਰ ਪੱਕਾ ਧਰਨਾ ਲਗਾਉਣ ਦੇ ਪਹਿਲਾਂ ਹੀ ਦਿੱਤੇ ਗਏ ਧਰਨੇ ਦੇ ਨੋਟਿਸ ਨੂੰ ਬਰਕਰਾਰ ਰੱਖਦੇ ਹੋਏ 03 ਜੂਨ ਤੋਂ ਲੜੀਵਾਰ ਪੱਕਾ ਧਰਨਾ ਲਗਾਉਣ ਦਾ ਐਲਾਨ ਕਰਦੇ ਹੋਏ ਜ਼ਿਲੇ ਦੇ ਸਮੂਹ ਬਲਾਕ ਪ੍ਰਧਾਨ ਅਤੇ ਵਰਕਰਾਂ ਨੂੰ ਅੱਜ ਤੋਂ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ( ਐ.ਸਿੱਖਿਆ) ਜਲੰਧਰ ਦੇ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਪੱਕੇ ਧਰਨੇ ਦੀ ਬਲਾਕ ਵਾਰ ਵਾਰੀ ਅਨੁਸਾਰ ਤਿਆਰੀ ਕਰਨ ਲਈ ਕਮਰਕੱਸੇ ਕਰਨ ਲਈ ਕਿਹਾ।

    ਪਹਿਲਾਂ ਹੀ ਲੜੀਵਾਰ ਪੱਕੇ ਧਰਨੇ ਦੇ ਪ੍ਰੋਗਰਾਮ ਅਨੁਸਾਰ 03 ਜੂਨ ਤੋਂ 18 ਜੂਨ ਤੱਕ ਧਰਨਾ ਲਗਾਇਆ ਜਾਵੇਗਾ ਅਤੇ ਜੇ ਸਮੱਸਿਆਵਾਂ ਦਾ ਯੋਗ ਹੱਲ ਨਿਕਲਦਾ ਨਾ ਦਿਸਿਆ ਤਾਂ ਪੱਕਾ ਧਰਨਾ 18 ਜੂਨ ਤੋਂ ਅੱਗੇ ਵਧਾਉਣ ਬਾਰੇ ਵੀ ਜਥੇਬੰਦੀ ਵਿਚਾਰ ਅਧੀਨ ਰੱਖੇਗੀ। ਤਿੰਨ ਜੂਨ ਤੋਂ ਲੜੀਵਾਰ ਪੱਕੇ ਧਰਨੇ ਦੀ ਸ਼ੁਰੂਆਤ ਜਲੰਧਰ ਪੂਰਬੀ- 01 ਦੇ ਜੁਝਾਰੂ ਅਧਿਆਪਕ ਕਰਨਗੇ ਅਤੇ

    ਜ਼ਿਲ੍ਹਾ ਕਮੇਟੀ ਦੇ ਮੁੱਖ ਔਹੁਦੇਦਾਰ ਧਰਨੇ ਦੀ ਸ਼ੁਰੂਆਤ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪੁੱਜਣਗੇ। ਧਰਨਾ ਹਰ ਰੋਜ਼ ਸਵੇਰੇ 10:00ਵਜੇ ਤੋਂ ਸ਼ਾਮ 4:00ਵਜੇ ਤੱਕ ਲਗਾਇਆ ਜਾਵੇਗਾ।ਧਰਨਾ ਦਿੰਦੇ ਸਮੇਂ ਕੋਵਿੱਡ- -19 ਤੋਂ ਬਚਾਅ ਲਈ ਜਾਰੀ ਹਿਦਾਇਤਾਂ ਦੀ ਪਾਲਣਾ ਵੀ ਪੂਰੀ ਪੂਰੀ ਕੀਤੀ ਜਾਵੇਗੀ ਅਤੇ ਸਿੱਖਿਆ ਵਿਭਾਗ ਦੇ ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ ਕੁਲਾਰ, ਪਰੈੱਸ ਸਕੱਤਰ ਰਗਜੀਤ ਸਿੰਘ,ਸਾਬਕਾ ਵਿੱਤ ਸਕੱਤਰ ਰਾਮ ਪਾਲ ਮਹੇ, ਵਿਨੋਦ ਭੱਟੀ, ਮੁਲਖ ਰਾਜ,ਗੁਰਿੰਦਰ ਸਿੰਘ, ਪਰਦੀਪ ਕੁਮਾਰ, ਅਨਿਲ ਕੁਮਾਰ ਆਦਿ ਸਾਥੀ ਹਾਜ਼ਰ ਹੋਏ।