ਬੀਤੀ 18-04-2021 ਨੂੰ 21 ਸਾਲ ਦੇ ਮਨੀਸ਼ ਕੁਮਾਰ ਦੀ ਕਿਸੇ ਨੇ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਬਲਟਨ ਪਾਰਕ ਜਲੰਧਰ ਤੋਂ ਬਰਾਮਦ ਹੋਈ ਸੀ। ਲੜਕੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਥਾਣਾ ਨੰ. 1 ਦੀ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਐਫਆਈਆਰ ਦੀ ਮੰਗ ਕੀਤੀ ਗਈ ਪਰ ਪੁਲਸ ਨੇ ਕੋਈ ਵੀ ਐਫਆਈਆਰ ਨਾ ਕੀਤੀ ਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਸਭ ਗੱਲਾਂ ਤੋਂ ਦੁਖੀ ਹੋ ਕੇ ਅੱਜ ਪਰਿਵਾਰਿਕ ਮੈਂਬਰਾਂ ਸਮੇਤ ਕੀਮਤੀ ਲਾਲ ਭਗਤ ਵੱਲੋਂ ਡੀਸੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਲੜਕੇ ਨੂੰ ਇਨਸਾਫ ਦਿੱਤਾ ਜਾਵੇ। ਇਸ ਦੌਰਾਨ ਕੀਮਤੀ ਲਾਲ ਭਗਤ ਨੇ ਆਪਣੀ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਸਾਡੇ ਲੜਕੇ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਲਗਾਤਾਰ ਇਥੇ ਧਰਨਾ ਲਗਾਈ ਰੱਖਾਂਗੇ। ਅੱਗੇ ਕੀਮਤੀ ਲਾਲ ਭਗਤ ਕੀ-ਕੀ ਬੋਲੇ ਤੁਸੀਂ ਆਪ ਹੀ ਸੁਣ ਲਓ….

    [youtube v=”N_hUu__dHkA”]