ਜਲੰਧਰ ਕੈਂਟ(ਵਿਕੀ ਸੂਰੀ)- ਹਲਕਾ ਕੈਂਟ ਜਲੰਧਰ ਦੇ ਕੰਟੇਨਮੈਂਟ ਬੋਰਡ ਸਕੂਲ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸ. ਸਰਬਜੀਤ ਸਿੰਘ ਮੱਕੜ ਨੇ ਸ਼ਮੂਲੀਅਤ ਕੀਤੀ ਅਤੇ ਸ਼ਲਾਘਾ ਕੀਤੀ ਕਿ

    ਬੱਚਿਆਂ ਦੇ ਬਹਿਤਰ ਭਵਿੱਖ ਲ਼ਈ ਸਾਨੁੰ ਸਪੋਰਟਸ ਦੇ ਹਰ ਤਰਾ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਨੌਜਵਾਨ ਪੀੜੀ ਦਾ ਨਸ਼ਿਆਂ ਤੋ ਧਿਆਨ ਹਟਾ ਕੇ ਚੰਗਾ ਰਾਹ ਤੇ ਤੋਰਿਆ ਜਾ ਸਕੇ।

    ਇਸ ਮੌਕੇ ਸ਼ਾਮਿਲ ਕੋਂਸਲਰ ਰਜਿੰਦਰ ਕੁਮਾਰ.ਰਾਜੂ, ਕੋਚ ਵਿਜੇ ਕੁਮਰ ਵੈਸ਼, ਪੱਪੂ ਪ੍ਰਧਾਨ, ਭਾਰਤ ਬਤਰਾ, ਮੁਨੀਸ਼ ਬਕਸ਼ੀ, ਵਿਜੇ ਕੁਮਾਰ, ਵਰੁਣ ਕੁਮਾਰ, ਸਤਵਿੰਦਰ ਸਿੰਘ ਸ਼ੰਮੀ, ਅਸ਼ੋਕ ਕੁਮਾਰ, ਟੋਨੀ ਚੋਹਾਨ, ਰਵੀ ਸਹੋਤਾ, ਸਰਵਨ, ਨਾਹਰ, ਮੁਨੀਸ਼ ਬੱਤਰਾ ਆਦਿ ਸ਼ਾਮਿਲ ਸਨ।