ਜਲੰਧਰ (ਵਿੱਕੀ ਸੂਰੀ)-

    [youtube v=”mpBv7D9_QFo”]

    ਬੀਤੀ ਸ਼ਾਮ ਤੇਜ ਮੋਹਨ ਨਗਰ ਵਿਖੇ ਇਲਾਕਾ ਨਿਵਾਸੀਆਂ ਵਲੋਂ ਰੋਸ ਪ੍ਰਗਟ ਕੀਤਾ ਗਿਆ ਜਾਣਕਾਰੀ ਮੁਤਾਬਿਕ ਲੋਕਾਂ ਨੇ ਦਸਿਆ ਕਿ ਗਲੀ ਨੰਬਰ 1,2,3 ਦੀਆਂ ਪਿੱਛਲੇ 3 ਮਹੀਨੇ ਤੋਂ ਸਟਰੀਟ ਲਾਈਟਾਂ ਨਹੀਂ ਚੱਲ ਰਹੀਆਂ ਹਨ ਅਤੇ ਅਸੀਂ ਬਹੁਤ ਵਾਰ ਇਲਾਕਾ ਕੌਂਸਲਰ ਤੇ ਕਾਰਪੋਰੇਸ਼ਨ ਦਫਤਰ ਸ਼ਿਕਾਇਤ ਕੀਤੀ ਜਿਸ ਦਾ ਕਿ ਹਾਲੇ ਤਕ ਕੋਈ ਹੱਲ ਨਹੀਂ ਕੀਤਾ ਗਿਆ ।

    ਜਿਸ ਕਾਰਨ ਮੁਹੱਲਾ ਨਿਵਾਸੀਆਂ ਨੇ ਇਹ ਵੀ ਰੋਸ ਜਾਹਿਰ ਕੀਤਾ ਕੀ ਬੰਦ ਪਈਆਂ ਸਟਰੀਟ ਲਾਈਟਾਂ ਕਾਰਨ ਕਈ ਵਾਰ ਗਲੀ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਗਲੀਆਂ ਵਿਚ ਹਨੇਰਾ ਹੋਣ ਕਾਰਨ ਕੁੜੀਆਂ ਆਪਣੇ ਘਰਾਂ ਤੋਂ ਬਾਹਰ ਨਿਕਲਣ ਲੱਗੇ ਬਹੁਤ ਡਰਦੀਆਂ ਹਨ ਤਾਂ ਜੋ ਕੋਈ ਅਣਸੁਖਾਵੀ ਘਟਣਾ ਨਾ ਵਾਪਰ ਜਾਵੇ ਮੁਹੱਲਾ ਨਿਵਾਸੀਆਂ (ਬੋਬੀ ਥਾਪਰ,ਬਬਲੂ ਅਦਿਵਾਲ,ਅਰਜੁਨ ਅਦਿਵਾਲ,ਅਮਰਦੀਪ ਸ਼ਰਮਾ,ਹਿਸਾਰ ਮਿਆਂ ਜੀ,ਸਤੀਸ਼,ਸ਼ੰਮੀ ਰਾਜਪੂਤ,ਸਤੀਸ਼ ) ਵਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੇਜ ਮੋਹਨ ਨਗਰ ਦੀਆਂ ਸਟਰੀਟ ਲਾਈਟਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ ।