ਜਲੰਧਰ (ਅਮਰਪ੍ਰੀਤ ਸਿੰਘ)-16 ਅਗਸਤ 2020
ਬਹੁਤ ਹੀ ਦੁੱਖ ਦੀ ਖ਼ਬਰ ਸਾਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਜਲੰਧਰ ਇੰਮਪਰੂਵਮੇੰਟ ਟਰੱਸਟ ਦੇ ਸਾਬਕਾ ਚੇਅਰਮੈਨ ਸ. ਬਲਜੀਤ ਸਿੰਘ ਨੀਲਾ ਮਹਲ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅੱਜ ਸਵੇਰੇ 5 ਵਜੇ ਉਹ ਜਦੋਂ ਸੈਰ ਕਰਨ ਗਏ ਤਾਂ ਉਨ੍ਹਾਂ ਦੀ ਛਾਤੀ ਚ ਦਰਦ ਹੋਈ ਤੇ ਉਨ੍ਹਾਂ ਨੂੰ ਨਿਊ ਰੂਬੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਸਾਬਕਾ MLA ਸ. ਸਰਬਜੀਤ ਸਿੰਘ ਮੱਕੜ ਤੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਦੇ ਪ੍ਰਧਾਨ ਸ. ਕੁਲਵੰਤ ਸਿੰਘ ਮੰਨਣ  ਨੇ ਵੀ ਇਸ ਘੜੀ ਚ ਦੁੱਖ ਪ੍ਰਗਟ ਕੀਤਾ। ਇਸ ਬਾਰੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਪਾਰਟੀ ਤੇ ਪੰਜਾਬ ਲਈ ਬਹੁਤ ਕੰਮ ਕੀਤੇ ਸਨ। ਕੋਰੋਨਾ ਮਹਾਮਾਰੀ ਨੂੰ ਧਿਆਨ ਚ ਰੱਖਦੇ ਹੋਏ ਉਨ੍ਹਾਂ ਦਾ ਸੰਸਕਾਰ ਵੀ ਅੱਜ ਸਵੇਰੇ ਹੀ ਕਰ ਦਿੱਤਾ ਗਿਆ।