ਜਲੰਧਰ(ਵਿੱਕੀ ਸੂਰੀ)-ਸਤਿਗੁਰੂ ਰਹਿਮਤ ਚੈਰੀਟੇਬਲ ਸੁਸਾਇਟੀ ਵੱਲੋਂ ਗੁਰਦੁਆਰਾ ਚਰਨ ਕੰਵਲ ਬਸਤੀ ਸ਼ੇਖ ਵੱਡਾ ਬਾਜ਼ਾਰ ਜਲੰਧਰ ਵਿਖੇ ਅੱਜ ਇਨਸੋਲੀਨ ਨਾਮਕ ਬੂਟੇ ਵੰਡੇ ਗਏ ਤੇ ਗੁਰਦੁਆਰੇ ਵੀ ਲਗਾਏ ਗਏ। ਡਾ. ਸਲੀਮ ਅਤੇ ਉਨ੍ਹਾਂ ਦੀ ਟੀਮ ਨੇ ਜਾਣਕਾਰੀ ਦਿੱਤੀ ਕਿ ਇਸ ਪੌਦੇ ਦੇ ਪੱਤੇ ਖਾਣ ਨਾਲ ਸ਼ੂਗਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ. ਮਨਜੀਤ ਸਿੰਘ ਟੀਟੂ ਨੇ ਇਸ ਮੌਕੇ ਜਾਣਕਾਰੀ ਦਿੱਤੀ ਕਿ ਸਤਿਗੁਰੂ ਰਹਿਮਤ ਚੈਰੀਟੇਬਲ ਸੁਸਾਇਟੀ ਵੱਲੋਂ ਇੰਸੋਲੀਨ ਦੇ ਪੌਦੇ ਬਸਤੀ ਸ਼ੇਖ ਵਿਖੇ ਘਰ ਘਰ ਜਾ ਕੇ ਸੌ ਤੋਂ ਵੱਧ ਪੌਦੇ ਫਰੀ ਵੰਡੇ ਗਏ ਨੇ ਜਿਨ੍ਹਾਂ ਦਾ ਮੁੱਲ ਸੌ ਤੋਂ ਡੇਢ ਸੌ ਰੁਪਏ ਹੈ ਅਤੇ ਸਤਿਗੁਰੂ ਰਹਿਮਤ ਚੈਰੀਟੇਬਲ ਸੁਸਾਇਟੀ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਰਿੰਪੀ,ਦੀਪ ਸਿੰਘ,ਸੂਰਜ ਕੁਮਾਰ,ਤਰਲੋਚਨ ਸਿੰਘ ਛਾਬੜਾ,ਇਸ਼ਤਪ੍ਰੀਤ ਸਿੰਘ ਸ਼ਾਮਲ ਸਨ।