ਜਲੰਧਰ (ਵਿੱਕੀ ਸੂਰੀ)-ਭਗਵਾਨ ਸਿੰਘ ਦੀਪੂ ਵਾਲੀ ਗਲੀ ਗਾਂਧੀ ਕੈੰਪ ਵਿਖੇ ਬਿਜਲੀ ਦੀਆ ਤਾਰਾਂ ਗੱਡੀ ਦੇ ਉੱਪਰ ਡਿਗੀਆਂ ਪਰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

    ਗੁਰਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਦਸਿਆ ਕੇ ਉਹ ਪਲਾਸ ਲੈਣ ਲਈ ਗੱਡੀ ਤਕ ਗਿਆ ਤੇ ਬਿਜਲੀ ਦੀਆ ਤਾਰਾਂ ਗੱਡੀ ਦੇ ਉੱਪਰ ਆ ਡਿਗੀਆਂ।

    ਮੌਕੇ ਤੇ ਮਹੱਲੇ ਵਾਲੇ ਇਕੱਠੇ ਹੋ ਗਏ ਤੇ ਵੈਲਕਮ ਨਿਊਜ਼ 24 ਦਾ ਪੱਤਰਕਾਰ ਵੀ ਮੌਕੇ ਤੇ ਪਹੁੰਚਿਆ ਤੇ ਬਿਜਲੀ ਦਫਤਰ ਸ਼ਿਕਾਇਤ ਕੀਤੀ ਅਤੇ ਜੇ.ਈ ਪੁਨੀਤ ਕੁਮਾਰ ਮੌਕੇ ਤੇ ਆਪਣੀ ਟੀਮ ਨਾਲ ਪਹੁੰਚੇ ਤੇ ਤਾਰਾਂ ਨੂੰ ਠੀਕ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ।

    ਮਹੱਲੇ ਵਾਲਿਆਂ ਨੇ ਜਾਣਕਾਰੀ ਦਿੱਤੀ ਕੇ ਪਹਿਲਾਂ ਵੀ ਕਈ ਵਾਰ ਤਾਰਾਂ ਲਟਕਣ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ।