ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਵਾਰਡ ਨੰਬਰ 64 ਦੇ ਕਈ ਪ੍ਰਮੁੱਖ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਨਿਤਿਨ ਕੋਹਲੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਸਿਆਸੀ ਘਟਨਾਕ੍ਰਮ ਨੂੰ ਜਲੰਧਰ ਸੈਂਟਰਲ ਦੀ ਰਾਜਨੀਤੀ ਵਿੱਚ ਅਹਿਮ ਮੰਨਿਆ ਜਾ ਰਿਹਾ ਹੈ।
ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਰਨ ਵਢੇਰਾ, ਇਸ਼ੂ ਸਭਰਵਾਲ, ਸ਼ਾਹਰੁਖ, ਰਾਘਵ ਨਰੰਗ, ਅਤੁਲ, ਸ਼ਾਹ ਸਭਰਵਾਲ, ਕਮਲ, ਗੁਰਵਿੰਦਰ ਸਿੰਘ, ਦਿਵੇਸ਼ ਬੱਬਰ, ਆਦਿਤਿਆ ਵੋਹਰਾ, ਅਲੀ ਸਭਰਵਾਲ, ਅਰਜੁਨ, ਰੌਬਿਨ, ਹਰਸ਼, ਕਰਨ, ਯਸ਼ੂ, ਹਰਵਿੰਦਰ ਸਿੰਘ, ਰਿੱਕੀ, ਸ਼ਿਵਮ, ਸੈਮ, ਈਸ਼ਾਂਤ ਸ਼ਰਮਾ, ਲਵ ਸੌਂਧੀ ਅਤੇ ਕੁਸ਼ ਸੌਂਧੀ ਸਮੇਤ ਕਈ ਨੌਜਵਾਨ ਸ਼ਾਮਲ ਹਨ।
ਇਸ ਮੌਕੇ ਮੇਅਰ ਵਨੀਤ ਧੀਰ, ਸਾਬਕਾ ਮੇਅਰ ਜਗਦੀਸ਼ ਰਾਜਾ, ਜਲੰਧਰ ਸੈਂਟਰਲ ਦੇ ਯੂਥ ਪ੍ਰਧਾਨ ਰਿਸ਼ਭ ਸਹੋਤਾ, ਨਿਖਿਲ ਅਰੋੜਾ, ਗੁਰਪ੍ਰੀਤ ਭੋਗਲ, ਸ਼ਿਵਮ ਸ਼ਰਮਾ, ਸਮੀਰ ਮਰਵਾਹਾ, ਸੌਰਵ ਸੇਠ, ਪਿਆਰ ਮਲਿਕ, ਰਿਸ਼ੀ ਹਾਂਸ, ਨੀਰਜ, ਗੁਰਪ੍ਰੀਤ ਅਤੇ ਵਿਸ਼ਾਲ ਵੀ ਹਾਜ਼ਰ ਰਹੇ।
ਨਵੇਂ ਸ਼ਾਮਲ ਹੋਏ ਨੌਜਵਾਨਾਂ ਨੇ ਕਿਹਾ ਕਿ ਉਹ ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਪਾਰਕਾਂ ਦਾ ਸੁੰਦਰਿਕਰਨ, ਨਵੇਂ ਪਾਰਕਾਂ ਦੀ ਉਸਾਰੀ, ਵਾਲੀਬਾਲ ਅਤੇ ਬੈਡਮਿੰਟਨ ਕੋਰਟਾਂ ਦਾ ਨਿਰਮਾਣ, ਗਲੀਆਂ-ਸੜਕਾਂ ਦੀ ਮੁਰੰਮਤ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵਿਕਾਸ ਨਾਲ ਇਲਾਕੇ ਵਿੱਚ ਵੱਡਾ ਬਦਲਾਅ ਆਇਆ ਹੈ।
ਨਿਤਿਨ ਕੋਹਲੀ ਨੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਸਿਆਸੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 64 ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ‘ਆਪ’ ਨਾਲ ਜੁੜਨਾ ਇਸ ਗੱਲ ਦਾ ਸਬੂਤ ਹੈ ਕਿ ਨੌਜਵਾਨ ਵਿਕਾਸ, ਪਾਰਦਰਸ਼ਤਾ ਅਤੇ ਲੋਕ ਸੇਵਾ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ।
ਉਨ੍ਹਾਂ ਭਰੋਸਾ ਜਤਾਇਆ ਕਿ ਨੌਜਵਾਨਾਂ ਦੇ ਇਸ ਵੱਡੇ ਸਮਰਥਨ ਨਾਲ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਵਿੱਚ ਹੋਰ ਮਜ਼ਬੂਤ ਹੋਵੇਗੀ ਅਤੇ ਵਿਕਾਸ ਦਾ ਕਾਰਵਾਂ ਹੋਰ ਤੇਜ਼ੀ ਨਾਲ ਅੱਗੇ ਵਧੇਗਾ।
Edit
