ਜਲੰਧਰ (ਨਵੀਨ ਪੁਰੀ )– ਜਲੰਧਰ ਸ਼ਹਿਰ ਦਾ ਨਗਰ ਨਿਗਮ ਆਏ ਦਿਨ ਹੀ ਸੁਰਖੀਆਂ ’ਚ ਰਹਿੰਦਾ ਹੈ। ਇੱਕ ਤਾਜਾ ਮਾਮਲਾ ਕਾਲਾ ਸੰਘਿਆ ਰੋਡ ਤੇ ਆਸ਼ਰਮ ਦੇ ਸਾਹਮਣੇ ਗੁਰੂ ਨਾਨਕ ਨਗਰ ਨੂੰ ਜਾਣ ਵਾਲੀ ਸੜਕ ਤੋਂ ਸਾਮਹਣੇ ਆਇਆ ਹੈ। ਇਸ ਸੰਬੰਧੀ ਮਿਲੀ ਜਾਣਕਰੀ ਅਨੁਸਾਰ ਇੱਥੇ ਬਿਨਾ ਨਕਸ਼ਾ ਪਾਸ ਕਰਵਾਏ ਨਾਜਾਇਜ ਉਸਾਰੀ ਕੀਤੀ ਜਾ ਰਹੀ ਹੈ। ਇੰਜ ਲੱਗਦਾ ਹੈ ਕਿ ਕਾਰਪੋਰੇਸ਼ਨ ਗੂੜੀ ਨੀਂਦਰੇ ਸੂਤੀ ਹੋਈ ਹੈ। ਦੱਸਣਯੋਗ ਗੱਲ ਇਹ ਪਹਿਲਾ ਕਾਰਪੋਰੇਸ਼ਨ ਇਸ ਗੱਲ ਦਾ ਇੰਤਜਾਰ ਕਰ ਰਹੀ ਹੈ ਕਿ ਇਸ ਜਗ੍ਹਾ ਤੇ ਨਾਜਾਇਜ ਉਸਾਰੀ ਹੋ ਜਾਵੇ ਫਿਰ ਪੈਸਿਆਂ ਦਾ ਲੈਣ ਦੇਣ ਕਰੇਕ ਮਾਮਲੇ ਨੂੰ ਖੁਰਦ – ਬੁਰਦ ਕੀਤਾ ਜਾਵੇਗਾ । ਵੈਲਕਮ ਪੰਜਾਬ ਨਿਊਜ ਆਪਣੀ ਜਿੰਮੇਵਾਰੀ ਨੂੰ ਸਮਜਦੇ ਹੋਏ ਇਹ ਖਬਰ ਪ੍ਰਕਾਸ਼ਿਤ ਕਰ ਰਿਹਾ ਹੈ ਤਾਕਿ ਉਸਾਰੀ ਹੋਣ ਤੋਂ ਬਾਅਦ ਜੇ ਇਸਤੇ ਕਾਰਵਾਈ ਕੀਤੀ ਗਈ ਤੇ ਕਬਜਾ ਧਾਰੀ ਦਾ ਲੱਖਾਂ ਦਾ ਨੁਕਸਾਨ ਹੋਵੇਗਾ ਪਰ ਕਾਰਪੋਰੇਸ਼ਨ ਦੇ ਅਧਿਕਾਰੀ ਅਤੇ ਇਲਾਕੇ ਦੇ ਸੰਬੰਧਤ ਅਧਿਕਾਰੀ ਦੀ ਮਿਲੀ ਭੁਗਤ ਨਾਲ ਨਾਜਾਇਜ ਉਸਾਰੀ ਦਾ ਕੰਮ ਇੱਥੇ ਸ਼ੁਰੂ ਹੋ ਗਿਆ ਹੈ। ਕਾਬਿਲੇਗੌਰ ਹੈ ਕਿ ਜਿਥੇ ਕਾਰਪੋਰੇਸ਼ਨ ਦਾ ਨੁਕਸਾਨ ਹੈ ਉੱਥੇ ਸਰਕਾਰ ਦੀ ਜਮੀਨ ਤੇ ਵੀ ਕਬਜਾ ਹੋ ਰਿਹਾ ਹੈ । ਹੁਣ ਦੇਖਣਯੋਗ ਗੱਲ ਹੈ ਕੀ ਸਰਕਾਰ ਇੱਥੇ ਉਦੋਂ ਕਾਰਵਾਈ ਕਰੇਗੀ ਜਦੋ ਨਜਾਇਜ਼ ਉਸਾਰੀ ਦਾ ਕੰਮ ਪੂਰਾ ਹੋ ਜਾਵੇਗਾ ਅਤੇ ਜਿਵੇਂ ਸ਼ਹਿਰ ਦੇ ਲਤੀਫ਼ਪੂਰੇ ’ਚ ਸੈਂਕੜੇ ਲੋਕਾਂ ਨੂੰ ਘਰੋਂ ਬੇਘਰ ਕੀਤਾ ਉਦਾਂ ਹੀ ਇਥੇ ਇਨ੍ਹਾਂ ਨੂੰ ਬੇਘਰ ਕਰ ਦਿਤਾ ਜਾਵੇਗਾ । ਕਾਰਪੋਰੇਸ਼ਨ ’ਚ ਕੁੱਝ ਕਾਲੀਆਂ ਭੇਡਾਂ ਜੋ ਕਿ ਪੈਸੇ ਲੈਕੇ ਨਜਾਇਜ਼ ਉਸਾਰੀ ਕਰਵਾਉਦੀਆਂ ਹਨ, ਉਨ੍ਹਾਂ ਵੱਲ ਕਿਸੇ ਵੀ ਅਧਿਕਾਰੀ ਤੇ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ। ਉਥੇ ਹੀ ਇਹ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਆਖਿਰ ਕਿਸ ਦੀ ਮਿਲੀਭੁਗਤ ਸਦਕਾ ਇਹ ਨਜਾਇਜ਼ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ ਅਤੇ ਕਾਰਪੋਰੇਸ਼ਨ ਅਫਸਰਾਂ ਵਲੋਂ ਅਜਿਹੇ ਨਜਾਇਜ਼ ਕੰਮਾਂ ਨੂੰ ਕਰਵਾਉਣ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ? ਇਸ ਕਾਰਣ ਸਰਕਾਰ ਨੂੰ ਬਹੁਤ ਵੱਡਾ ਮਾਲੀਆ ਨੁਕਸਾਨ ਹੋ ਰਿਹਾ ਹੈ।