ਜਲੰਧਰ(ਵਿੱਕੀ ਸੂਰੀ )- ਮਹਾਨਗਰ ਵਿੱਚ ਇੱਕ ਵਾਰ ਫਿਰ ਅਪਰਾਧ ਦੀਆਂ ਘਟਨਾਵਾਂ ਵਧਣੀਆਂ ਸ਼ੁਰੂ ਹੋ ਗਈ ਆ ਹਨ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹਰ ਰੋਜ਼ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਗੁੱਜਾ ਪੀਰ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਗੁੱਜਾ ਪੀਰ ਰੋਡ ‘ਤੇ ਸਥਿਤ ਸੈਨੇਟਰੀ ਆਈਟਮਾਂ ਬਣਾਉਣ ਅਤੇ ਵੇਚਣ ਵਾਲੀ ਫਰਮ ਅਲਫ਼ਾ ਇੰਡਸਟਰੀਜ਼ ਦੇ ਤਾਲੇ ਤੋੜ ਕੇ ਗਲੇ ‘ਚ ਪਈ ਨਕਦੀ ਕਰੀਬ ਸਾਢੇ ਚਾਰ ਲਾਖ ਉਡਾ ਕੇ ਲੈ ਗਏ, ਜਦਕਿ ਚੋਰ ਪਿੱਤਲ ਦੀਆਂ ਟੁਟੀਆਂ ਅਤੇ ਹੋਰ ਸੈਨੇਟਰੀ ਸਮਾਨ ਵੀ ਚੋਰੀ ਕਰ ਕੇ ਲੈ ਗਏ। ਪੀੜਤ ਅਲਫਾ ਇੰਡਸਟਰੀ ਦੇ ਮਾਲਕ ਧੀਰਜ ਜੈਨ ਨੇ ਦੱਸਿਆ ਕਿ ਚੋਰਾਂ ਨੇ ਇੰਡਸਟਰੀ ‘ਚੋਂ ਲੱਖਾਂ ਰੁਪਏ ਦੀ ਨਕਦੀ,ਸਾਮਾਨ ਚੋਰੀ ਕਰ ਲਿਆ ਹੈ। ਮਾਲਕ ਨੇ ਦੱਸਿਆ ਕਿ ਚੋਰਾਂ ਨੇ ਤਾਲੇ ਤੋੜ ਕੇ ਗੋਦਾਮ ਵਿੱਚੋਂ ਹੀ ਚੋਰੀ ਕੀਤੀ ਜਦਕਿ ਅੰਦਰ ਇੱਕ ਹੋਰ ਗੋਦਾਮ ਵੀ ਸੀ ਉਸ ਦੇ ਤਾਲੇ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਤੋੜ ਨਹੀਂ ਸਕਿਆ ਨਹੀਂ ਤਾਂ ਉਹ ਉਥੋਂ ਕੀਮਤੀ ਸਮਾਨ ਚੋਰੀ ਕਰ ਸਕਦਾ ਸੀ। ਇਸੇ ਦੌਰਾਨ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲੀਸ ਨੇਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।