ਜਲੰਧਰ( ਵਿੱਕੀ ਸੂਰੀ) : ਮਹਾਨਗਰ ‘ਚ ਸ਼ਰਾਰਤੀ ਅਨਸਰਾਂ ਦਾ ਮਨੋਬਲ ਇੰਨਾ ਵੱਧਦਾ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਲਈ ਪੁਲਸ ਮੁਲਾਜ਼ਮਾਂ ‘ਤੇ ਵੀ ਹੱਥ ਚੁੱਕਣਾ ਆਮ ਗੱਲ ਹੋ ਗਈ ਹੈ। ਦੱਸ ਦਈਏ ਕਿ ਸਿਵਲ ਹਸਪਤਾਲ ‘ਚ ਤਾਇਨਾਤ ਪੰਜਾਬ ਪੁਲਸ ਦੇ ਹੌਲਦਾਰ ‘ਤੇ ਐੱਮ.ਐੱਲ.ਆਰ ਕਟਵਾਉਣ ਆਏ ਨੌਜਵਾਨਾਂ ‘ਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨਾਂ ਦੀ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਹੋਈ। ਡਿਊਟੀ ’ਤੇ ਤਾਇਨਾਤ ਪੰਜਾਬ ਪੁਲੀਸ ਦੇ ਹੌਲਦਾਰ ਰਵੀ ਪਾਲ ਨੇ ਦੱਸਿਆ ਕਿ ਨੌਜਵਾਨ ਐਮਐਲਆਰ ਕੱਟਾਣ ਲਈ ਉਥੇ ਆਏ ਸਨ ਪਰ ਡਾਕਟਰ ਦੇ ਕਮਰੇ ਦੇ ਬਾਹਰ ਭਾਰੀ ਭੀੜ ਸੀ।ਰਵੀ ਨੇ ਦੱਸਿਆ ਕਿ ਉਸ ਨੇ ਜ਼ਖਮੀ ਨੌਜਵਾਨ ਨੂੰ ਐਮਐਲਆਰ ਕੱਟਾਣ ਲਈ ਡਾਕਟਰ ਕੋਲ ਭੇਜਿਆ ਸੀ। ਇਸੇ ਦੌਰਾਨ ਤਿੰਨ ਨੌਜਵਾਨ ਦੌੜ ਕੇ ਆਏ ਅਤੇ ਡਾਕਟਰ ਦੇ ਕਮਰੇ ਵਿਚ ਜਾਣ ਲੱਗੇ। ਜਿਸ ਨੂੰ ਉਸ ਨੇ ਰੋਕ ਲਿਆ ਅਤੇ ਇੰਤਜ਼ਾਰ ਕਰਨ ਲਈ ਕਿਹਾ ਪਰ ਫਿਰ ਵੀ ਉਹ ਇਕ-ਇਕ ਕਰਕੇ ਡਾਕਟਰ ਦੇ ਕਮਰੇ ਵਿਚ ਜਾਣ ਲੱਗ ਗਏ । ਰਵੀ ਨੇ ਦੱਸਿਆ ਕਿ ਇਸ ਦੌਰਾਨ ਉਹ ਉਕਤ ਨੌਜਵਾਨਾਂ ਨੂੰ ਡਾਕਟਰ ਦੇ ਕਮਰੇ ਤੋਂ ਬਾਹਰ ਲੈ ਗਿਆ। ਜਿਸ ਤੋਂ ਬਾਅਦ ਨੌਜਵਾਨਾਂ ਨੇ ਉਨ੍ਹਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਉਕਤ ਨੌਜਵਾਨ ਨਸ਼ੇ ਵਿਚ ਧੁੱਤ ਸੀ।ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।