ਜਲੰਧਰ (ਵਿੱਕੀ ਸੂਰੀ )-ਬੀਤੇ ਦਿਨੀਂ ਸਿਵਲ ਹਸਪਤਾਲ ਵਿਚ ਤਾਇਨਾਤ ਇਕ ਸੀਨੀਅਰ ਮਹਿਲਾ ਡਾਕਟਰ ਹਸਪਤਾਲ ਦਾ ਕੰਮਕਾਜ ਸੰਭਾਲਣ ਦਾ ਕੰਮ ਕਰਦੀ ਹੈ। ਉਸ ਦੇ ਡਰਾਈਵਰ ਜੋਕਿ ਉਸ ਨੂੰ ਜਲੰਧਰ ਤੋਂ ਬਾਹਰ ਤਕ ਵੀ ਛੱਡਣ ਲਈ ਜਾਂਦਾ ਰਿਹਾ, ਉਸ ਵੱਲੋਂ ਇਕ ਮਰੀਜ਼ ਦੀ ਬੇਟੀ ਨਾਲ ਛੇੜਖਾਨੀ ਕਰਨ ਅਤੇ ਉਸ ਨੂੰ ਦੋਸਤੀ ਕਰਨ ਲਈ ਆਪਣਾ ਮੋਬਾਇਲ ਨੰਬਰ ਨਾਲ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਲੜਕੀ ਵੱਲੋਂ ਰੌਲਾ ਪਾਉਣ ‘ਤੇ ਹਸਪਤਾਲ ਵਿਚ ਮੌਜੂਦ ਲੋਕਾਂ ਨੇ ਡਰਾਈਵਰ ਦੀ ਖ਼ੂਬ ‘ਖਾਤਿਰਦਾਰੀ’ ਕੀਤੀ। ਡਰਾਈਵਰ ਵਿਚਾਰਾ ਇਸ ਆਸ ਨਾਲ ਆਪਣੀ ਮਾਲਕ ਡਾਕਟਰ, ਜੋਕਿ ਮੈਡੀਕਲ ਸੁਪਰਿੰਟੈਂਡੈਂਟ (ਐੱਮ. ਐੱਸ.) ਦਫ਼ਤਰ ਵਿਚ ਬੈਠਦੀ ਹੈ, ਦੇ ਦਫ਼ਤਰ ਵਿਚ ਭੱਜਦਾ ਗਿਆ ਪਰ ਉਸ ਦਾ ਪਿੱਛਾ ਕਰ ਰਹੇ ਲੋਕ ਜਿਵੇਂ ਹੀ ਐੱਮ. ਐੱਸ. ਦਫ਼ਤਰ ਪਹੁੰਚੇ ਤਾਂ ਡਰਾਈਵਰ ਦੀ ਮਾਲਕ ਡਾਕਟਰ ਨੇ ਸਾਫ਼ ਕਿਹਾ ਕਿ ਉਹ ਉਸ ਦਾ ਡਰਾਈਵਰ ਹੀ ਨਹੀਂ ਹੈ। ਇਸ ਦੇ ਬਾਅਦ ਡਰਾਈਵਰ ਨੇ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਜਿਸ ਲੜਕੀ ਨੂੰ ਆਪਣਾ ਮੋਬਾਇਲ ਨੰਬਰ ਦਿੱਤਾ ਸੀ, ਉਸ ਨੂੰ ਭੈਣ ਕਹਿ ਕੇ ਆਪਣੀ ਜਾਨ ਛੁਡਵਾਈ, ਹਾਲਾਂਕਿ ਕੁਝ ਲੋਕਾਂ ਨੇ ਇਸ ਬਾਬਤ ਆਪਣੇ ਮੋਬਾਇਲ ‘ਤੇ ਵੀਡੀਓ ਤਕ ਤਿਆਰ ਕੀਤੀ।
ਹਸਪਤਾਲ ਵਿਚ ਲੜਕੀ ਨਾਲ ਛੇੜਖਾਨੀ ਦੀ ਘਟਨਾ ਤੋਂ ਬਾਅਦ ਹਸਪਤਾਲ ਵਿਚ ਮੌਜੂਦ ਕੁਝ ਸਟਾਫ਼ ਮਜ਼ਾਕ ਹੀ ਮਜ਼ਾਕ ਵਿਚ ਆਪਸ ਵਿਚ ਗੱਲ ਕਰ ਰਿਹਾ ਸੀ ਕਿ ਡਰਾਈਵਰ ਦੀ ਮਾਲਕ ਬੜੀ ਸ਼ਾਤਿਰ ਨਿਕਲੀ। ਉਸ ਨੂੰ ਝੂਠ ਨਹੀਂ ਬੋਲਣਾਕੁੜੀ ਚਾਹੀਦਾ ਸੀ ਕਿ ਛੇੜਖਾਨੀ ਕਰਨ ਵਾਲਾ ਉਸ ਦਾ ਡਰਾਈਵਰ ਨਹੀਂ ਹੈ।
ਜੇਕਰ ਸੀਨੀਅਰ ਅਹੁਦੇ ‘ਤੇ ਬੈਠੇ ਡਾਕਟਰ ਸਾਹਿਬ ਹੀ ਇਸ ਤਰ੍ਹਾਂ ਝੂਠ ਬੋਲਣਗੇ ਤਾਂ ਬਾਕੀ ਸਟਾਫ਼ ਜਾਂ ਡਾਕਟਰਾਂ ‘ਤੇ ਇਸ ਦਾ ਕੀ ਅਸਰ ਪਵੇਗਾ? ਇਕ ਡਾਕਟਰ ਨੇ ਤਾਂ ਨਾਂ ਨਾ ਛਾਪਣ ‘ਤੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜਦੋਂ ਤੋਂ ਸਿਵਲ ਹਸਪਤਾਲ ਵਿਚ ਇਹ ਡਾਕਟਰ ਸਾਹਿਬ ਆਏ ਹਨ, ਉਦੋਂ ਤੋਂ ਉਹ ਹਸਪਤਾਲ ਲਈ ਮੁਸੀਬਤਾਂ ਦਾ ਤੂਫ਼ਾਨ ਵੀ ਨਾਲ ਲਿਆ ਚੁੱਕੇ ਹਨ। ਇਨ੍ਹਾਂ ਕਾਰਨ ਆਏ ਦਿਨ ਸਿਵਲ ਹਸਪਤਾਲ ਵਿਚ ਕਾਫ਼ੀ ਲਾਪ੍ਰਵਾਹੀਆਂ ਦੇ ਮਾਮਲੇ ਸਾਹਮਣੇ ਆਉਣ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਕਾਰਨ ਸਿਵਲ ਹਸਪਤਾਲ ਦਾ ਅਕਸ ਖ਼ਰਾਬ ਹੋ ਰਿਹਾ ਹੈ।