ਜਲੰਧਰ(ਵਿੱਕੀ ਸੂਰੀ): ਸ਼ਹਿਰ ਦੇ ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ ਵੱਲ ਆਉਂਦੀ ਸੜਕ ’ਤੇ ਇੱਕ ਟਰੱਕ ਚਾਲਕ ਵਲੋਂ ਕਈ ਵਾਹਨਾਂ ਨੂੰ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਲੈ ਕੇ ਦੇਰ ਰਾਤ ਵਰਕਸ਼ਾਪ ਚੌਕ ਵਿੱਚ ਕਾਫੀ ਹੰਗਾਮਾ ਹੋਇਆ। ਮਿਲੀ ਜਾਣਕਾਰੀ ਅਨੁਸਾਰ ਉਕਤ ਟਰੱਕ ਡਰਾਈਵਰ ਨਸ਼ੇ ਵਿੱਚ ਸੀ ਅਤੇ ਇਸ ਹਾਦਸੇ ‘ਚ ਇਕ ਨੌਜਵਾਨ ਜ਼ਖਮੀ ਹੋ ਗਿਆ ਹੈ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਥਾਨਕ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਕੇ ਥਾਣਾ ਡਵੀਜ਼ਨ ਨੰਬਰ 2 ਦੇ ਹਵਾਲੇ ਕਰ ਦਿੱਤਾ।ਮੌਕੇ ‘ਤੇ ਪਹੁੰਚੇ ਐੱਸਐੱਚਓ ਨੇ ਦੱਸਿਆ ਕਿ ਟਰੱਕ ਕਪੂਰਥਲਾ ਤੋਂ ਚੌਲ ਦੀ ਸਪਲਾਈ ਕਰਨ ਲਈ ਗਿਆ ਸੀ ਅਤੇ ਵਾਪਸ ਗੁਰਦਾਸਪੁਰ ਜਾ ਰਿਹਾ ਸੀ। ਟਰੱਕ ਦੇ ਡਰਾਈਵਰ ਜਗਦੀਪ ਨੇ ਸ਼ਰਾਬ ਪੀਤੀ ਹੋਈ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡਰਾਈਵਰ ਜਗਦੀਪ ਨੇ ਦੱਸਿਆ ਕਿ ਟਰੱਕ ਗੁਰਦਾਸਪੁਰ ਵਾਸੀ ਜੱਗਾ ਦਾ ਹੈ। ਉਹ ਚੌਲ ਲੈ ਕੇ ਕਪੂਰਥਲਾ ਗਿਆ ਸੀ ਤੇ ਵਾਪਸੀ ਕਪੂਰਥਲਾ ਚੌਂਕ ਤੋਂ ਥੋੜਾ ਅੱਗੇ ਵਰਕਸ਼ਾਪ ਚੌਂਕ ਵੱਲ ਜਾਣ ‘ਤੇ ਗਲਤ ਸਾਈਡ ਤੋਂ ਇਕ ਕਾਰ ਆ ਗਈ। ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਦੀ ਸਕਾਰਪੀਓ ਗੱਡੀ ਅਤੇ ਕਾਰ ਨਾਲ ਟੱਕਰ ਹੋ ਗਈ।ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।