ਜਲੰਧਰ (ਵਿੱਕੀ ਸੂਰੀ) : ਪੰਜਾਬ ਦੇ ਜਲੰਧਰ ਦੇ ਨਕੋਦਰ ‘ਚ ਚੋਰਾਂ ਨੇ ਘਰ ਦੇ ਬਾਹਰ ਖੜੀ ਬਾਈਕ ਚੋਰੀ ਕਰ ਲਈ। ਘਟਨਾ ਜਲੋਟੀਆਂ ਇਲਾਕੇ ਦੀ ਹੈ। ਚੋਰੀ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੇਰ ਰਾਤ 2 ਚੋਰ ਮੋਟਰਸਾਈਕਲ ‘ਤੇ ਆਏ ਅਤੇ ਪਹਿਲਾਂ ਰੇਕੀ ਕੀਤੀ, ਉਸ ਤੋਂ ਬਾਅਦ ਚਾਬੀ ਨਾਲ ਮੋਟਰਸਾਈਕਲ ਸਟਾਰਟ ਕੀਤਾ।

    15 ਤੋਂ 17 ਸਕਿੰਟਾਂ ਵਿੱਚ ਚੋਰਾਂ ਨੇ ਘਰ ਦੇ ਬਾਹਰ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਲਿਆ। ਪਿੰਡ ਜਲੋਟੀਆਂ ਵਾਸੀ ਰਜਨੀਸ਼ ਨੇ ਦੱਸਿਆ ਕੀ ਉਹ ਰਾਤ ਕਰੀਬ 10:15 ਵਜੇ ਘਰ ਪਹੁੰਚਿਆ। 10:30 ਵਜੇ ਬੇਟੇ ਨੂੰ ਕੁਝ ਲੈਣ ਲਈ ਬਾਹਰ ਭੇਜਿਆ। ਜਦੋਂ ਉਹ 10:40 ‘ਤੇ ਆਪਣੀ ਸਕੂਟੀ ‘ਤੇ ਆਇਆ ਤਾਂ ਉਸ ਨੂੰ ਬਾਹਰ ਖੜ੍ਹਾ ਮੋਟਰਸਾਈਕਲ ਅੰਦਰ ਕਰਨ ਲਈ ਕਿਹਾ ਗਿਆ ਪਰ ਜਦੋਂ ਪੁੱਤਰ ਬਾਹਰ ਆਇਆ ਤਾਂ ਦੇਖਿਆ ਕਿ ਮੋਟਰਸਾਈਕਲ ਗਾਇਬ ਸੀ। ਜਦੋਂ ਸੀਸੀਟੀਵੀ ਕੈਮਰਿਆਂ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਾ ਕਿ 10:37 ਵਜੇ ਮੋਟਰਸਾਈਕਲ ਚੋਰ ਲੈ ਗਏ।

    ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਦੋ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਦਿਸੇ। ਇੱਧਰ ਉਧਰ ਦੋ ਗੇੜੇ ਕੱਢੇ ਤੇ ਮੌਕਾ ਦੇਖਦੇ ਹੀ ਇਕ ਨੌਜਵਾਨ ਜਿਸ ਨੇ ਟੋਪੀ ਪਾਈ ਹੋਈ ਸੀ, ਮੋਟਰਸਾਈਕਲ ਨੂੰ ਚਾਬੀ ਲਾ ਕੇ ਚੋਰੀ ਕਰ ਕੇ ਲੈ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।