Skip to content
ਦਿੱਲ੍ਹੀ(ਵਿੱਕੀ ਸੂਰੀ)- ਸੁਸ਼ੀਲ ਕੁਮਾਰ ਰਿੰਕੂ ਤੇ ਅਮਿਤ ਤਨੇਜਾ ਦੇ ਬਹੁਤ ਹੀ ਖਾਸਮ ਖਾਸ ਸਮਝੇ ਜਾਂਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ ਤੇ ਦਿੱਲ੍ਹੀ ਵਿੱਚ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਮਨਜਿੰਦਰ ਸਿੰਘ ਸਿਰਸਾ, ਸੁਸ਼ੀਲ ਸ਼ਰਮਾ,ਸੁਸ਼ੀਲ ਕੁਮਾਰ ਰਿੰਕੂ,ਸ਼ੀਤਲ ਅੰਗੁਰਾਲ ਨੇ ਪ੍ਰੈਸ ਵਾਰਤਾ ਕਰਕੇ ਭਾਜਪਾ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਕਮਲਜੀਤ ਸਿੰਘ ਭਾਟੀਆ,ਐਡਵੋਕੇਟ ਸੰਦੀਪ ਵਰਮਾ,ਅਮਿਤ ਸੰਧਾ,ਹਰਜਿੰਦਰ ਸਿੰਘ ਲਾਡਾ,ਸੁਨੀਤਾ ਰਿੰਕੂ,ਚਰਨਜੀਤ ਕੌਰ ਸੰਧਾ, ਜਯੋਤੀ ਟੰਡਨ ਨੂੰ ਵੀ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਗਿਆ। ਇੱਥੇ ਇਹ ਦੱਸ ਦੇਈਏ ਕਿ ਟੀਟੂ ਬਸਤੀਆਤ ਖੇਤਰ ਦਾ ਬਹੁਤ ਵੱਡਾ ਨਾਮ ਹੈ ਤੇ ਬਸਤੀਆਤ ਖੇਤਰ ਵਿੱਚ ਬਹੁਤ ਧਾਰਮਿਕ ਤੇ ਰਾਜਨੀਤਕ ਗਤੀਵਿਧੀਆਂ ਕਰਦੇ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਟੀਟੂ ਹਮੇਸ਼ਾ ਲੋਕਾਂ ਦੇ ਦੁੱਖ ਸੁਖ ਵਿੱਚ ਹਮੇਸ਼ਾ ਖੜੇ ਰਹਿੰਦੇ ਹਨ। ਟੀਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਬਸਤੀਆਤ ਖੇਤਰ ਵਿੱਚ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੇਗੀ।
Post Views: 4,741