ਜਲੰਧਰ (ਵਿੱਕੀ ਸੂਰੀ ) : ਮਹਾਨਗਰ ‘ਚ ਅੱਜ ਨਗਰ ਨਿਗਮ ਨੇ ਲੱਦੇਵਾਲੀ ਕੈਂਪਸ ਨੇੜੇ ਚੱਲ ਰਹੀ ਨਾਜਾਇਜ਼ ਉਸਾਰੀ ਨੂੰ ਢਾਹ ਦਿੱਤਾ। ਜਾਣਕਾਰੀ ਅਨੁਸਾਰ ਇੱਥੇ ਨਾਜਾਇਜ਼ ਬੇਸਮੈਂਟ ਦੀ ਉਸਾਰੀ ਦਾ ਕੰਮ ਚੱਲ ਰਹੀਆ ਸੀ ਅਤੇ ਸਲੈਬ ਪਾ ਦਿੱਤੀ ਗਈ ਸੀ।ਬਿਲਡਿੰਗ ਇੰਸਪੈਕਟਰ ਵੱਲੋਂ ਉਨ੍ਹਾਂ ਨੂੰ ਨੋਟਿਸ ਵੀ ਭੇਜੇ ਗਏ ਸਨ। ਇਸ ਸਬੰਧੀ ਬਿਲਡਿੰਗ ਮਾਲਕ ਯੋਗੇਸ਼ ਨੇ ਦੱਸਿਆ ਕਿ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਤਾਂ ਸਾਨੂੰ ਕਿਸ ਨੇ ਕਿਹਾ ਕਿ 12*50 ਦਾ ਨਕਸ਼ਾ ਨਹੀਂ ਬਣ ਸਕਦਾ, ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ । ਸਾਨੂੰ ਨੋਟਿਸ ਮਿਲਿਆ ਕਿ ਸਾਡੀ ਇਮਾਰਤ ਨੂੰ ਢਾਹ ਦਿੱਤਾ ਜਾਵੇਗਾ, ਇਸ ਦੇ ਮੱਦੇਨਜ਼ਰ ਅਸੀਂ ਆਪਣੇ ਬਚਾਅ ਲਈ ਅਦਾਲਤ ਵਿੱਚ ਅਪੀਲ ਕੀਤੀ ਅਤੇ ਜੱਜ ਨੇ ਸਾਨੂੰ 15 ਤਰੀਕ ਦਿੱਤੀ, ਪਰ ਉਨ੍ਹਾਂ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਸਾਡਾ 5-6 ਲੱਖ ਦਾ ਨੁਕਸਾਨ ਹੋ ਗਿਆ । ਇਸ ਦੇ ਨਾਲ ਹੀ ਕਾਰਵਾਈ ਕਰਨ ਪਹੁੰਚੇ ਏ.ਟੀ.ਪੀ ਨੇ ਕਿਹਾ ਕਿ ਨਾਜਾਇਜ਼ ਬੇਸਮੈਂਟ ਬਣਾਈ ਜਾ ਰਹੀ ਸੀ ਅਤੇ ਸਲੈਬਾਂ ਪਾਈਆਂ ਜਾ ਰਹੀਆਂ ਸਨ ਅਤੇ ਉਨ੍ਹਾਂ ਨੂੰ ਇੰਸਪੈਕਟਰ ਵੱਲੋਂ ਨੋਟਿਸ ਵੀ ਦਿੱਤੇ ਗਏ ਸਨ, ਜਿਸ ਤੋਂ ਬਾਅਦ ਅੱਜ ਸਾਡੇ ਵੱਲੋਂ ਕਾਰਵਾਈ ਕੀਤੀ ਗਈ।