ਫਗਵਾੜਾ,(ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਮਾਂ ਚਿੰਤਪੁਰਨੀ ਮੰਦਰ, ਰਣਜੀਤ ਨਗਰ, ਭੁੱਲਾਰਾਈ ਰੋਡ, ਫਗਵਾੜਾ ਵਿਖੇ ਚਿੰਤਪੁਰਨੀ ਮੰਦਰ ਕਮੇਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਸਵਰੂਪ ਦੀ ਦੇਖ ਰੇਖ ਹੇਠ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗਾਇਕ ਮੰਡਲੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਅਤੇ ਕ੍ਰਿਸ਼ਨ ਲੀਲਾ ਦਾ ਵਰਣਨ ਕੀਤਾ। ਮੰਦਰ ਕਮੇਟੀ ਵੱਲੋਂ ਵਿਸ਼ਾਲ ਭੰਡਾਰਾ ਵੀ ਵੰਡਿਆ ਗਿਆ। ਵਿਸ਼ਵ ਹਿੰਦੂ ਸੰਘ ਅਤੇ ਸ਼ਿਵ ਸੈਨਾ (ਅਖੰਡ ਭਾਰਤ) ਦੇ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ, ਪੰਜਾਬ ਸੰਗਠਨ ਮੰਤਰੀ ਗੌਰਵ ਕੌੜਾ ਅਤੇ ਗੁਰਵਿੰਦਰ ਗੁਰੀ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਚਿੰਤਪੁਰਨੀ ਮੰਦਰ ਕਮੇਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਮ ਸਵਰੂਪ ਅਤੇ ਹੋਰ ਮੰਦਰ ਕਮੇਟੀ ਮੈਂਬਰਾਂ ਨੇ ਵਿਸ਼ਵ ਹਿੰਦੂ ਸੰਘ ਅਤੇ ਸ਼ਿਵ ਸੈਨਾ (ਅਖੰਡ ਭਾਰਤ) ਦੇ ਰਾਸ਼ਟਰੀ ਪ੍ਰਧਾਨ ਅਜੇ ਮਹਿਤਾ, ਪੰਜਾਬ ਦੇ ਸੰਗਠਨ ਮੰਤਰੀ ਗੌਰਵ ਕੌੜਾ ਅਤੇ ਗੁਰਵਿੰਦਰ ਗੁਰੀ ਦਾ ਸਨਮਾਨ ਕੀਤਾ। ਇਸ ਮੌਕੇ ਸੋਹਣ ਲਾਲ ਸ਼ਰਮਾ, ਮਹਿੰਦਰ ਪਾਲ, ਲਖਨਪਾਲ, ਰਾਜੀਵ ਦੀਕਸ਼ਿਤ, ਆਰਕੇ ਸ਼ੈਲੀ, ਮਨਜੀਤ ਸੰਧੂ, ਸਤਨਾਮ ਸਿੰਘ, ਰਾਜੀਵ ਕੁਮਾਰ ਆਦਿ ਵੀ ਹਾਜ਼ਰ ਸਨ।