ਫਗਵਾੜਾ, (ਨਰੇਸ਼ ਪਾਸੀ, ਇੰਦਰਜੀਤ ਸ਼ਰਮਾ)- ਸ਼ਹਿਰ ਦੇ ਵਾਰਡ ਨੰਬਰ-15 ’ਚ ਕ੍ਰਿਸ਼ਨ ਜਨਮ ਅਸਟਮੀ ਮੌਕੇ ਪ੍ਰਗਟ ਸ਼ਿਵ ਮੰਦਿਰ ਵਾਲੀਆ ਮੁਹੱਲਾ ਖਲਵਾੜਾ ਗੇਟ ਨੇ ਇਹ ਖਾਸ ਦਿਨ ਬੜੇ ਉਤਸਾਹ ਨਾਲ ਮਨਾਇਆ। ਇਸ ਦੌਰਾਨ ਮੰਦਿਰ ਵਿਖੇ ਮੁਹੱਲੇ ਦੀ ਸੰਗਤ ਦੇ ਨਾਲ ਸਰਦਾਰਨੀ ਸੁਰਿੰਦਰ ਕੌਰ ਵਾਲੀਆ, ਗੁਰਜੀਤ ਪਾਲ ਵਾਲੀਆ ਅਤੇ ਪਰਮਜੀਤ ਕੌਰ ਵਾਲੀਆ ਨੇ ਕ੍ਰਿਸ਼ਨ ਜੀ ਨੂੰ ਮੱਥਾ ਟੇਕ ਕੇ ਆਸ਼ੀਰਵਾਦ ਲਿਆ । ਬਾਬਾ ਗਧਿਆਂ ਰਾਜੂ ਵਾਲੀਆ ਵਲੋਂ ਲੰਗਰ ਲਗਾਇਆ ਗਿਆ ਸੀ।

    ਇਸ ਮੌਕੇ ਗੁਰਜੀਤ ਪਾਲ ਵਾਲੀਆ, ਰਾਜੂ ਵਾਲੀਆ, ਪਰਮਜੀਤ ਕੌਰ ਵਾਲੀਆ, ਪੂਜਾ ਵਾਲੀਆ, ਸੰਗੀਤਾ ਵਾਲੀਆ, ਇੰਦੂ ਵਾਲੀਆ ,ਮਨਦੀਪ
    ਮਨੀ ਅਤੇ ਹੋਰ ਕ੍ਰਿਸ਼ਨ ਭਗਤਾਂ ਨੇ ਮੱਥਾ ਟੇਕਿਆ ।


    ਦੱਸਣਯੋਗ ਹੈ ਕਿ ਫਗਵਾੜਾ ਦੇ ਵੱਖ-ਵੱਖ ਮੰਦਿਰਾਂ ’ਚ ਜਨਮ ਅਸ਼ਟਮੀ ਦਾ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਸ਼੍ਰੀ ਕਿ੍‍ਸ਼ਨ ਜੀ ਦੀ ਜੀਵਨੀ ਨਾਲ ਸਬੰਧਿਤ ਝਾਕੀਆਂ ਤੋਂ ਇਲਾਵਾ ਭਜਨ ਮੰਡਲੀਆਂ ਨੇ ਭਜਨ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ।