ਫਗਵਾੜਾ,(ਨਰੇਸ਼ ਪਾਸੀ/ਇੰਦਰਜੀਤ ਸ਼ਰਮਾ)- ਫਗਵਾੜਾ ਦੇ ਵੱਖ-ਵੱਖ ਮੰਦਿਰਾਂ ’ਚ ਜਨਮ ਅਸ਼ਟਮੀ ਦਾ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਸ਼੍ਰੀ ਕਿ੍‍ਸ਼ਨ ਜੀ ਦੀ ਜੀਵਨੀ ਨਾਲ ਸਬੰਧਿਤ ਝਾਕੀਆਂ ਤੋਂ ਇਲਾਵਾ ਭਜਨ ਮੰਡਲੀਆਂ ਨੇ ਭਜਨ ਗਾਏ।

    ਇਸ ਮੌਕੇ ਸ: ਬਲਵਿੰਦਰ ਸਿੰਘ ਧਾਲੀਵਾਲ ਐਮ. ਐਲ. ਏ. ਸਾਹਿਬ ਜੀ ਨੇ ਵੀ ਸ਼ਿਨ ਮਸਤਕਾ ਮੰਦਿਰ ਕਟੈਹਰਾ ਚੌਕ, ਸੰਧੂਰਾ ਮੰਦਿਰ ਠੱਠਿਆਰਾ ਮੁੱਹਲਾ, ਗੀਤਾ ਭਵਨ ਮੰਦਿਰ ਕਟੈਹਰਾ ਚੌਕ, ਬਾਬਾ ਬਾਲਕ ਨਾਥ ਮੰਦਿਰ ਕਟੈਹਰਾ ਚੌਕ, ਸ਼ਿਵ ਮੰਦਿਰ ਪੱਕਾ ਬਾਗ ਸਟਾਰਚ ਮਿੱਲ, ਸ਼੍ਰੀ ਹਨੂੰਮਾਨ ਗੜੀ ਜੀ. ਟੀ. ਰੋਡ. ਅਤੇ ਹੋਰ ਵੀ ਕਈ ਮੰਦਿਰਾਂ ’ਚ ਜਾ ਕੇ ਅਸ਼ੀਰਵਾਦ ਲਿਆ ਅਤੇ ਕਿ੍‍ਸ਼ਨ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ।

    ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਭਗਵਾਨ ਸ਼੍ਰੀ ਕਿ੍‍ਸ਼ਨ ਜੀ ਦਾ ਜਨਮ ਉਤਸਵ ਹੈ, ਇਸ ਦਿਨ ਲੰਗਰ ਲਗਾਉਣ ਨਾਲ ਜਿਥੇ ਸੇਵਾ ਕਰਨ ’ਤੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ, ਉਥੇ ਹੀ ਭਗਵਾਨ ਸ਼੍ਰੀ ਕਿ੍‍ਸ਼ਨ ਜੀ ਦਾ ਅਸ਼ੀਰਵਾਦ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋੜ ਹੈ, ਉਨ੍ਹਾਂ ਦੇ ਦਰਸਾਏ ਹੋਏ ਰਸਤੇ ’ਤੇ ਚੱਲਣ ਦੀ।