ਜਲੰਧਰ:- (ਵਿੱਕੀ ਸੂਰੀ) -ਬਸਤੀ ਸ਼ੇਖ ਜਲੰਧਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਮੰਦਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਦੇ ਚਲਦੇ ਸ਼੍ਰੀ ਰਘੁਨਾਥ ਮੰਦਰ ਜਨਕ ਨਗਰ ਵਿਖੇ ਪੰਡਤ ਅਸ਼ਵਨੀ ਡੋਗਰਾ ਦੀ ਅਗਵਾਈ ਵਿਚ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਇਹ ਪ੍ਰੋਗਰਾਮ ਸਰਕਾਰ ਦੁਆਰਾ ਕੋਰੋਨਾ ਮਹਾਮਾਰੀ ਦੀਆ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਰੂਪ ਨਾਲ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ,ਹੈਪੀ,ਮੋਨੂੰਪ੍ਰਿੰਸ,ਭੂਟੋ,ਰਿੰਪੀ,ਨੀਰਜ ਮੱਕੜ ਅਤੇ ਨਰਿੰਦਰ ਨੰਦਾ ਆਦਿ ਸ਼ਾਮਲ ਸਨ ।