ਨਵੀਂ ਦਿੱਲੀ : ਵਾਇਦਾ ਬਾਜ਼ਾਰ ਵਿਚ ਚਾਂਦੀ ਤੇ ਸੋਨੇ ਦੀ ਚਮਕ ਫਿੱਕੀ ਪੈ ਗਈ ਹੈ। ਨਵੇਂ ਕਾਰੋਬਾਰੀ ਹਫ਼ਤੇ ਦੀ ਸ਼ੁਰੂਆਤ ਵਾਲੇ ਦਿਨ ਤਾਂ ਸੋਨਾ ਵਾਧੇ ਨਾਲ ਖੁੱਲ੍ਹਿਆ ਸੀ ਪਰ ਅੱਜ ਦੂਜੇ ਦਿਨ ਯਾਨੀ ਮੰਗਲਵਾਰ ਨੂੰ ਇਸ ਵਿਚ ਗਿਰਾਵਟ ਆਈ ਦੇਖੀ ਗਈ। ਐਮ.ਸੀ.ਐਕਸ. ਐਕਸਚੇਂਜ ‘ਤੇ 5 ਅਗਸਤ 2020 ਦੇ ਸੋਨੇ ਦੀ ਵਾਇਦਾ ਕੀਮਤ ਮੰਗਲਵਾਰ ਸਵੇਰੇ 10 ਵੱਜ ਕੇ 11 ਮਿੰਟ ‘ਤੇ 0.45 ਫ਼ੀਸਦੀ ਜਾਂ 220 ਰੁਪਏ ਦੀ ਗਿਰਾਵਟ ਨਾਲ 48,928 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੈਂਡ ਕਰ ਰਹੀ ਸੀ। ਉਥੇ ਹੀ 5 ਅਕਤੂਬਰ 2020 ਦੇ ਸੋਨੇ ਦਾ ਵਾਇਦਾ ਮੁੱਲ ਇਸ ਸਮੇਂ ਐਮ.ਸੀ.ਐਕਸ. ‘ਤੇ 0.41 ਫ਼ੀਸਦੀ ਜਾਂ 202 ਰੁਪਏ ਦੀ ਗਿਰਾਵਟ ਨਾਲ 49,069 ਰੁਪਏ ਪ੍ਰਤੀ 10 ਗ੍ਰਾਮ ਉੱਤੇ ਟ੍ਰੈਂਡ ਕਰ ਰਿਹਾ ਸੀ। ਇਸ ਦੇ ਇਲਾਵਾ 4 ਦਸੰਬਰ 2020 ਦੇ ਸੋਨੇ ਦੀ ਗੱਲ ਕਰੀਏ ਤਾਂ ਇਸ ਦਾ ਵਾਇਦਾ ਮੁੱਲ ਮੰਗਲਵਾਰ ਸਵੇਰੇ 0.55 ਫ਼ੀਸਦੀ ਜਾਂ 273 ਰੁਪਏ ਦੀ ਗਿਰਾਵਟ ਨਾਲ 49,145 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੈਂਡ ਕਰ ਰਿਹਾ ਸੀ।

    ਘਰੇਲੂ ਵਾਇਦਾ ਬਾਜ਼ਾਰ ’ਚ ਮੰਗਲਵਾਰ ਯਾਨੀ ਕਿ ਅੱਜ ਚਾਂਦੀ ਦੇ ਮੁੱਲ ਵਿਚ ਜ਼ੋਰਦਾਰ ਗਿਰਾਵਟ ਦੇਖੀ ਗਈ ਹੈ। ਐਮ.ਸੀ.ਐਕਸ. ‘ਤੇ ਮੰਗਲਵਾਰ ਸਵੇਰੇ 10 ਵੱਜ ਕੇ 30 ਮਿੰਟ ‘ਤੇ 4 ਸਤੰਬਰ 2020 ਦੀ ਚਾਂਦੀ ਦਾ ਵਾਇਦਾ ਮੁੱਲ 1.26 ਫ਼ੀਸਦੀ ਜਾਂ 668 ਰੁਪਏ ਦੀ ਗਿਰਾਵਟ ਨਾਲ 52,380 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਟ੍ਰੈਂਡ ਕਰ ਰਿਹਾ ਸੀ। ਕੌਮਾਂਤਰੀ ਪੱਧਰ ‘ਤੇ ਵੀ ਚਾਂਦੀ ਦੀਆਂ ਕੀਮਤਾਂ ਵਿਚ ਮੰਗਲਵਾਰ ਸਵੇਰੇ ਗਿਰਾਵਟ ਵੇਖੀ ਗਈ ਹੈ।

    ਵਾਇਦਾ ਬਾਜ਼ਾਰ ਕੀ ਹੁੰਦਾ ਹੈ?
    ਸੋਨੇ ਦਾ ਵਪਾਰ ਦੋ ਤਰ੍ਹਾਂ ਨਾਲ ਹੁੰਦਾ ਹੈ। ਇਕ ਹਾਜ਼ਿਰ ਬਾਜ਼ਾਰ ਵਿਚ ਅਤੇ ਦੂਜਾ ਵਾਇਦਾ ਬਾਜ਼ਾਰ ਵਿਚ। ਵਾਇਦਾ ਕਾਰੋਬਾਰ ਕਮੋਡਿਟੀ ਐਕਸਚੇਂਜ ‘ਤੇ ਕੀਤਾ ਜਾਂਦਾ ਹੈ। ਵਾਇਦਾ ਬਾਜ਼ਾਰ ਵਿਚ ਵਸਤੂ ਨੂੰ ਡਿਜੀਟਲ ਮਾਧਿਅਮ ਰਾਹੀਂ ਵੇਚੀ ਅਤੇ ਖਰੀਦੀ ਜਾਂਦੀ ਹੈ। ਇਸ ਬਾਜ਼ਾਰ ਵਿਚ ਇਕ ਤੈਅ ਡੇਟ ਤੱਕ ਲਈ ਸੌਦੇ ਹੁੰਦੇ ਹਨ। ਵਾਇਦਾ ਬਾਜ਼ਾਰ ਦਾ ਸਿੱਧਾ ਅਸਰ ਹਾਜ਼ਿਰ ਬਾਜ਼ਾਰ ‘ਤੇ ਪੈਂਦਾ ਹੈ। ਹਾਜ਼ਿਰ ਬਾਜ਼ਾਰ ਅਤੇ ਵਾਇਦਾ ਬਾਜ਼ਾਰ ਵਿਚ ਵਸਤੂ ਦੇ ਮੁੱਲ ਵਿਚ ਕੋਈ ਵੱਡਾ ਅੰਤਰ ਨਹੀਂ ਹੁੰਦਾ ਹੈ।