ਲੁਧਿਆਣਾ : ਸ਼ਹਿਰ ’ਚ ਅੱਜਕਲ ਇਕ ਚੋਰ ਗਿਰੋਹ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਗਰੋਹ ਚੰਡੀਗੜ੍ਹ ਰੋਡ, ਅਤੇ ਲਾਗੇ ਪਿੰਡਾਂ ’ਚ ਵਾਰਦਾਤਾਂ ਕਰ ਚੁੱਕਾ ਹੈ।ਪੁਲਿਸ ਨੂੰ ਇੱਕ ਸੀ.ਸੀ.ਟੀ.ਵੀ ਫੁਟੇਜ ਮਿਲੀ ਹੈ ਜੋ ਚੰਡੀਗੜ੍ਹ ਰੋਡ ਦੀ ਹੈ। ਜਿਸ ‘ਚ ਦੋਸ਼ੀ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੇ ਹਨ। ਇਸ ਗੈਂਗ ਨੂੰ ਕਈ ਲੋਕ ਕਾਲੇ ਕਛੇ ਵਾਲੇ ਤੇ ਕਈ ਚੱਡੀ ਗੈਂਗ ਦੱਸ ਰਹੇ ਹਨ। ਇਸ ਗਰੋਹ ਦੇ ਸੀ.ਸੀ.ਟੀ.ਵੀ ਦੀ ਇਹ ਵੀਡੀਓ ਸ਼ਹਿਰ ‘ਚ ਕਾਫੀ ਵਾਇਰਲ ਹੋ ਰਹੀ ਹੈ। ਫਿਲਹਾਲ ਪੁਲਿਸ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।ਦਸੱਣਯੋਗ ਹੈ ਕਿ ਵਾਇਰਲ ਵੀਡੀਓ ‘ਚ 5 ਤੋਂ 6 ਲੋਕ ਦਿਖਾਈ ਦੇ ਰਹੇ ਹਨ, ਜੋ ਸਿਰਫ ਟਾਈਟ (ਹਾਫ ਪੈਂਟ) ਪਹਿਨੇ ਹੱਥਾਂ ‘ਚ ਤੇਜ਼ਧਾਰ ਹਥਿਆਰ ਲੈ ਕੇ ਘੁੰਮ ਰਹੇ ਹਨ। ਸੜਕ ‘ਤੇ ਇਕ ਡਰਾਈਵਰ ਆਉਂਦਾ ਹੈ ਪਰ ਗਿਰੋਹ ਦੇ ਮੈਂਬਰ ਉਸ ਨੂੰ ਦੇਖਦੇ ਹਨ ਅਤੇ ਪੱਥਰਾਂ ਦੇ ਪਿੱਛੇ ਲੁਕ ਜਾਂਦੇ ਹਨ। ਸੂਤਰਾਂ ਮੁਤਾਬਕ ਮੁਲਜ਼ਮ ਹੁਣ ਤੱਕ 4 ਤੋਂ 5 ਵਾਰਦਾਤਾਂ ਕਰ ਚੁੱਕੇ ਹਨ। ਪੁਲੀਸ ਕੋਲ ਪਹਿਲਾਂ ਵੀ ਕਈ ਸ਼ਿਕਾਇਤਾਂ ਆ ਚੁੱਕੀਆਂ ਹਨ, ਜਿਸ ਕਰਕੇ ਪੁਲੀਸ ਨੇ ਦੇਰ ਰਾਤ ਉਕਤ ਗਰੋਹ ਨੂੰ ਫੜਨ ਲਈ ਨਾਈਟ ਡੋਮੀਨੇਸ਼ਨ ਸ਼ੁਰੂ ਕਰ ਦਿੱਤੀ ਸੀ ਪਰ ਕੁਝ ਦਿਨਾਂ ਤੋਂ ਇਸ ਗਰੋਹ ਦੀਆਂ ਸਰਗਰਮੀਆਂ ਘਟ ਗਈਆਂ ਹਨ ਜਿਸ ਕਰਕੇ ਹੁਣ ਤੱਕ ਪੁਲੀਸ ਦੇ ਹੱਥ ਖਾਲੀ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਚੋਰ ਗਿਰੋਹ ਵੀ ਹੋ ਸਕਦਾ ਹੈ ਜੋ ਸੂਬੇ ਦੇ ਬਾਹਰੋਂ ਆ ਕੇ ਅਪਰਾਧ ਕਰ ਰਿਹਾ ਹੋਵੇ। ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।