ਜਲੰਧਰ(ਵਿੱਕੀ ਸੂਰੀ)-  ਅੱਜ ਪੂਰੀ ਦੁਨੀਆਂ ’ਚ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਸੁਹਾਗਣ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਹਨ ਤੇ ਮਹਿੰਦੀ ਤੇ ਹੋਰ ਹਾਰ ਸ਼ਿੰਗਾਰ ਕਰਦੀਆਂ ਹਨ।

    ਇਸੇ ਦੌਰਾਨ ਬਜ਼ਾਰਾਂ ਵਿਚ ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਬਜ਼ਾਰਾਂ ਵਿਚ ਕਾਫੀ ਰੌਣਕ ਲੱਗੀ ਦਿਸੀ। ਇਸੇ ਦੌਰਾਨ ਵੈਲਕਮ ਨਿਊਜ 24 ਚੈਨਲ ਦੀ ਟੀਮ ਨੇ ਬਜ਼ਾਰਾਂ ‘ਚ ਜਾ ਕੇ ਦੇਖਿਆ ਕਿ ਮਾਡਲ ਟਾਊਨ ਤੇ ਮਾਡਲ ਹਾਊਸ ਬਾਜ਼ਾਰ ਵਿਚ ਕਾਫੀ ਰੌਣਕ ਲੱਗੀ ਹੋਈ ਹੈ।

    ਬਾਜ਼ਾਰ ‘ਚ ਸਭ ਤੋਂ ਜ਼ਿਆਦਾ ਭੀੜ ਮਹਿੰਦੀ ਲਗਾਉਣ ਵਾਲੀਆਂ ਦੁਕਾਨਾਂ ‘ਤੇ ਦੇਖੀ ਜਾ ਰਹੀ ਹੈ। ਸ਼ਹਿਰ ਦੇ ਇਕ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਵਰਤ ਦਾ ਸਾਮਾਨ ਲੈਣ ਲਈ ਵੱਡੀ ਗਿਣਤੀ ‘ਚ ਮਹਿਲਾਵਾਂ ਆ ਰਹੀਆਂ ਹਨ।

    ਸ਼ਹਿਰ ਦੇ ਸਦਰ ‘ਚ ਮਿਠਆਈਆਂ ਦੀਆਂ ਦੁਕਾਨਾਂ ‘ਤੇ ਖਾਸ ਰੌਣਕਾਂ ਹਨ। ਉਥੇ ਫਲਾਂ ਦੀਆਂ ਦੁਕਾਨਾਂ ‘ਤੇ ਵੀ ਖਾਸੀ ਭੀੜ ਵੇਖੀ ਜਾ ਸਕਦੀ ਹੈ। ਕੁਝ ਮਹਿਲਾਵਾਂ ਨੇ ਦੱਸਿਆ ਕਿ ਕਰਵਾ ਚੌਥ ਪਤਨੀ ਦਾ ਪਤੀ ਲਈ ਖਾਸ ਤਿਉਹਾਰ ਹੁੰਦਾ ਹੈ ਤੇ ਹਰ ਮਹਿਲਾ ਕਰਵਾ ਚੌਥ ਦਾ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕਰਦੀ ਹੈ।