ਜਲੰਧਰ(ਵਿੱਕੀ ਸੂਰੀ)- ਕਰਵਾ ਚੌਥ ਔਰਤਾਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਭੁੱਖੇ ਰਹਿ ਕੇ ਵਰਤ ਰਖਦੀਆਂ ਹਨ ਅਤੇ ਸ਼ਾਮ ਨੂੰ ਤਿਆਰ ਹੋ ਕੇ ਮੰਦਰਾਂ ਵਿੱਚ ਕਥਾ ਸੁਣਨ ਜਾਂਦੀਆਂ ਹਨ।

    ਇਸੇ ਦੌਰਾਨ ਬਸਤੀ ਦਾਨਿਸ਼ਮੰਦਾ ਦੇ ਵੈਸ਼ਨੋ ਧਾਮ ਮੰਦਰ, ਸ਼ਿਵ ਮੰਦਰ ਤਲਾਬ, ਬਸਤੀ ਸ਼ੇਖ ਧਰਮ ਸ਼ਾਲਾ ਮੰਦਰ, ਰਗੂਨਾਥ ਮੰਦਰ, ਭਗਵਾਨ ਮੰਦਰ, ਲਾਭੋ ਮੰਦਰ, ਇਮਲੀ ਮੰਦਰ ਤੇ ਸ਼ਹਿਰ ਦੇ ਹੋਰ ਮੰਦਰਾਂ ਵਿਚ ਬੀਤੀ ਰਾਤ ਇਹ ਰੌਣਕ ਦੇਖਣ ਨੂੰ ਮਿਲੀ। ਦੇਖੋ ਤਸਵੀਰਾਂ