ਜਲੰਧਰ (ਬਿਊਰੋ) – ਅੱਜ ਪੂਰੀ ਦੁਨੀਆਂ ’ਚ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਰਵਾਚੌਥ ਵਾਲੇ ਦਿਨ ਵਿਆਹੀਆਂ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਦਿਨ ਭਰ ਵਰਤ ਰੱਖਦੀਆਂ ਹਨ। ਰਾਤ ਨੂੰ ਚੰਦ ਨਿਕਲਣ ਤੋਂ ਬਾਅਦ ਪੂਜਾ ਕਰਦੀਆਂ ਹਨ ਤੇ ਫਿਰ ਭੋਜਨ ਗ੍ਰਹਿਣ ਕਰਨਗੀਆਂ। ਜ਼ਿਆਦਾਤਰ ਮਹਿਲਾਵਾਂ ਨਿਰਜਲਾ ਵਰਤ ਹੀ ਰੱਖਦੀਆਂ ਹਨ, ਭਾਵ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਪਾਣੀ ਵੀ ਨਹੀਂ ਗ੍ਰਹਿਣ ਕਰਦੀਆਂ। ਕਰਵਾ ਚੌਥ ਵਾਲੇ ਦਿਨ ਸਾਰੀਆਂ ਦਾ ਧਿਆਨ ਇਸ ਗੱਲ ‘ਤੇ ਰਹਿੰਦਾ ਹੈ ਕਿ ਚੰਦਰਮਾ ਕਦੋਂ ਚੜ੍ਹੇਗਾ। ਚੰਦਰਮਾ ਨਿਕਲਣ ਦਾ ਸਮਾਂ ਸ਼ਹਿਰ-ਸ਼ਹਿਰ ਦੇ ਹਿਸਾਬ ਨਾਲ ਥੋੜ੍ਹਾ ਅੰਤਰ ਆ ਜਾਂਦਾ ਹੈ। ਰਾਜਧਾਨੀ ਦਿੱਲੀ ‘ਚ ਰਾਤ 8:11 ਵਜੇ ਚੰਦਰਮਾ ਨਿਕਲ ਜਾਵੇਗਾ। ਚੰਦਰਮਾ ਨਿਕਲਣ ਮਗਰੋਂ ਕਦੇ ਵੀ ਮਹਿਲਾਵਾਂ ਚੰਦਰਮਾ ਦੀ ਪੂਜਾ ਕਰ ਕੇ ਛਾਣਨੀ ‘ਚ ਪਤੀ ਦਾ ਚਿਹਰਾ ਦੇਖ ਕੇ ਉਸ ਦੇ ਹੱਥੋਂ ਜਲ ਗ੍ਰਹਿਣ ਕਰਕੇ ਵਰਤ ਤੋੜ ਸਕਦੀਆਂ ਹਨ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਮੌਸਮ ਅਨੁਕੂਲ ਨਾ ਹੋਣ ਕਾਰਣ ਚੰਦਰਮਾ ਦੇਰ ਨਾਲ ਵੇਖਿਆ ਜਾ ਸਕਦਾ ਹੈ। ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਚੰਦ ਜਾਣੋ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ ‘ਚ ਕਦੋ ਨਿਕਲੇਗਾ ਚੰਦਰਮਾ...


    ਸ਼੍ਰੀਗੰਗਾਨਗਰ 8. 20 ਵਜੇ
    ਕਪੂਰਥਲਾ 8.17 ਵਜੇ
    ਕੁਰਾਲੀ : 8.10 ਮਿੰਟ ’ਤੇ, 
    ਗੁਰਦਾਸਪੁਰ ਤੇ ਪਟਿਆਲਾ : 8. 11 ਮਿੰਟ ’ਤੇ, 
    ਫਗਵਾੜਾ : 8. 12 ਮਿੰਟ ’ਤੇ, 
    ਫਰੀਦਕੋਟ : 8. 17 ਮਿੰਟ ’ਤੇ, 
    ਮਾਲੇਰਕੋਟਲਾ : 8. 13 ਮਿੰਟ ’ਤੇ, 
    ਮੋਗਾ : 8. 15 ਮਿੰਟ ’ਤੇ, 
    ਮੋਹਾਲੀ : 8. 09 ਮਿੰਟ ’ਤੇ, 
    ਜਲਾਲਾਬਾਦ : 8. 20 ਮਿੰਟ ’ਤੇ, 
    ਤਲਵਾੜਾ : 8. 9 ਮਿੰਟ ’ਤੇ, 
    ਲੁਧਿਆਣਾ : 8.18 ਵਜੇ
    ਬਠਿੰਡਾ 8.18 ਵਜੇ
    ਅੰਮ੍ਰਿਤਸਰ 8.15 ਵਜੇ
    ਕੁਰੂਕਸ਼ੇਤਰ 8.10 ਵਜੇ
    ਰੋਹਤਕ 8.41 ਵਜੇ
    ਨੰਗਲ : 8. 12 ਮਿੰਟ ’ਤੇ,
    ਨਵਾਂਸ਼ਹਿਰ : 8. 07 ਮਿੰਟ ’ਤੇ,
    ਫਾਜ਼ਿਲਕਾ : 8. 21 ਮਿੰਟ ’ਤੇ,
    ਫਿਰੋਜ਼ਪੁਰ : 8. 17 ਮਿੰਟ ’ਤੇ,
    ਸ਼੍ਰੀ ਮੁਕਤਸਰ ਸਾਹਿਬ : 8. 19 ਮਿੰਟ ’ਤੇ,
    ਰੂਪਨਗਰ : 8. 09 ਮਿੰਟ ’ਤੇ,
    ਰਾਜਪੁਰਾ : 8. 10 ਮਿੰਟ ’ਤੇ,
    ਸੰਗਰੂਰ : 8. 14 ਮਿੰਟ ’ਤੇ
    ਹੁਸ਼ਿਆਰਪੁਰ : 8. 10 ਮਿੰਟ ’ਤੇ ਨਿਕਲੇਗਾ।