ਫਰੀਦਕੋਟ(ਮਿਤੱਲ):-ਕੇਂਦਰੀ ਵਿਦਿਆਲਿਆ ਫਰੀਦਕੋਟ ਛਾਉਣੀ ਵਿਖੇ ਪ੍ਰਿੰਸੀਪਲ ਡਾ: ਹਰਜਿੰਦਰ ਕੌਰ ਦੀ ਸਫ਼ਲ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਇੱਕ ਰੋਜ਼ਾ ਦੂਜਾ ਪੜਾਅ ਟੈਸਟ ਕੈਂਪ ਲਗਾਇਆ ਗਿਆ। ਇਸ ਵਿੱਚ ਸਕੂਲ ਦੇ 22 ਸਕਾਊਟਸ ਅਤੇ 11 ਗਾਈਡਾਂ ਨੇ ਭਾਗ ਲਿਆ। ਕੈਂਪ ਵਿੱਚ ਗਾਈਡ ਕੈਪਟਨ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਸਕਾਊਟ ਮਾਸਟਰ ਰਾਕੇਸ਼ ਸ਼ਰਮਾ ਨੇ ਬੱਚਿਆਂ ਨੂੰ ਫਸਟ ਏਡ, ਰੱਸੀ ਬੰਨ੍ਹਣ, ਪ੍ਰਾਰਥਨਾ, ਸਹੁੰ ਚੁੱਕਣ ਅਤੇ ਸਕਾਊਟ ਅਤੇ ਗਾਈਡ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਪਿ੍ੰਸੀਪਲ ਡਾ: ਹਰਜਿੰਦਰ ਕੌਰ ਨੇ ਬੱਚਿਆਂ ਨੂੰ ਸਿੱਖੇ ਗਿਆਨ ਦੀ ਵਰਤੋਂ ਸਮਾਜ ਸੇਵਾ ਅਤੇ ਦਾਨ ਕਰਨ  ਲਈ ਪ੍ਰੇਰਿਤ ਕੀਤਾ।