(ਵਿੱਕੀ ਸੂਰੀ )  3 ਸਤੰਬਰ ਲੋਂਗੋਵਾਲ ਵਿਖੇ ਸ. ਪ੍ਰੀਤਮ ਸਿੰਘ ਮੰਡੇਰ ਜੀ ਨੂੰ ਸ਼ਰਧਾ ਦੇ ਫੁੱਲ ਕਰਾਂਗੇ ਭੇਟ -ਸੂਬਾ ਪ੍ਰਧਾਨ  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਦੇ ਸਾਰੇ ਜ਼ੋਨਾਂ ਦੀ ਪਿੰਡ ਰੇੜਵਾਂ ਗੁਰਦੁਆਰਾ ਸਾਹਿਬ ਵਿਖੇ ਭਰਵੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਅੰਦਰੂਨੀ ਘਾਟਾਂ ਕਮਜ਼ੋਰੀਆਂ ਅਤੇ ਊਣਤਾਈਆਂ ਦੀ ਸਵੇ ਪੜਚੋਲ ਕੀਤੀ ਗਈ ।ਇਸ ਮੋਕੇ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੀ ਉਚੇਚੇ ਤੋਰ ਤੇ ਪੁੱਜੇ।ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਮੋਰਚੇ ਦੌਰਾਨ ਸਾਡੇ ਉੱਤਰੀ ਭਾਰਤ ਦੀਆਂ 16 ਜਥੇਬੰਦੀਆਂ ਦੇ ਸ਼ਹੀਦ ਕਿਸਾਨ ਆਗੂ ਸ. ਪ੍ਰੀਤਮ ਸਿੰਘ ਮੰਡੇਰ ਕਲਾਂ ਨੂੰ ਪੰਜਾਬ ਸਰਕਾਰ ਨੇ ਆਪਣੀਆਂ ਦਮਨਕਾਰੀ ਨੀਤੀਆਂ ਨਾਲ ਸ਼ਹੀਦ ਕਰ ਦਿੱਤਾ ਅਤੇ ਹੋਰ ਵੀ ਕਿਸਾਨ ਮਜ਼ਦੂਰ ਗੰਭੀਰ ਜ਼ਖਮੀ ਕੀਤੇ ਗਏ ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੇ ਕਾਫ਼ਲੇ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣਗੇ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਉੱਤਰੀ ਭਾਰਤ ਲਈ ਹੜ੍ਹ ਰਾਹਤ ਪੈਕੇਜ਼ 200 ਦਿਨ ਲਗਾਤਾਰ ਮਨਰੇਗਾ,msp ਗਰੰਟਿਡ ਦਾ ਕਨੂੰਨ ਅਤੇ ਦਿਲੀ ਅੰਦੋਲਨ ਦੌਰਾਨ ਹੋਏ ਪਰਚੇ ਰੱਦ ਕਰੋਣ ਲਈ 4 ਸਤੰਬਰ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ ਵਿਖੇ 16 ਜਥੇਬੰਦੀਆਂ ਵੱਲੋਂ 22 ਅਗਸਤ ਦੇ ਅੰਦੋਲਨ ਸਬੰਧੀ ਮੀਟਿੰਗ ਕਰਕੇ ਉਕਤ ਮੰਗਾ ਸਰਕਾਰ ਫੌਰਨ ਮੰਨੇ ਬਾ- ਦਲੀਲ ਗੱਲ ਰੱਖੀ ਜਾਵੇਗੀ ।ਪੰਜਾਬ ਸਰਕਾਰ ਨੇ ਹੜ ਪੀੜਤਾ ਲਈ ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ.ਵੱਲੋਂ 6800 ਰੂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਹ ਹੜ ਪੀੜਤਾਂ ਦੇ ਜ਼ਖ਼ਮਾਂ ਤੇ ਲੂਣ ਭੁੱਕਣ ਬਰਾਬਰ ਹੈ ਜਦੋਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ bku ਅਜ਼ਾਦ ਨਾਲ 18 ਅਗਸਤ ਨੂੰ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਜੀ ਨੇ 15000 ਰੂ ਦੇਣ ਦਾ ਵਾਅਦਾ ਕੀਤਾ ਸੀ ਬਾਰ ਬਾਰ ਆਪਣੀ ਗੱਲ ਤੋਂ ਪਿੱਛੇ ਹਟਣਾ ਭਗਵੰਤ ਮਾਨ ਦੀ ਸੋਚ ਹੋ ਸਕਦੀ ਹੈ ਇਸ ਤੇ ਲੋਕ ਅੱਜ ਵੀ ਸੰਘਰਸ਼ ਦੇ ਮੈਦਾਨ ਵਿੱਚ ਹਨ।ਉਹਨਾਂ ਅੱਗੇ ਕਿਹਾ ਕਿ ਸ. ਪ੍ਰੀਤਮ ਸਿੰਘ ਮੰਡੇਰ ਦੀ ਸ਼ਹੀਦੀ ਨੇ ਮਾਨ ਸਰਕਾਰ ਦਾ ਦੋਹਰਾ ਚਿਹਰਾ ਨੰਗਾ ਕਰ ਦਿੱਤਾ ਹੈ ਅਸਲ ਵਿੱਚ ਮੋਦੀ ਸਰਕਾਰ ਅਤੇ ਮਾਨ ਸਰਕਾਰ ਇਕ ਦੂਜੇ ਦੀਆਂ ਪੂਰਕ ਹਨ ।ਪਰ ਜਿਹੜਾ ਜ਼ੁਲਮ ਮੋਦੀ ਸਰਕਾਰ ਦੇ ਕਹਿਣ ਤੇ ਮਾਨ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਤੇ ਕੀਤਾ ਹੈ ਉਸ ਦਾ ਵੱਡਾ ਖਾਮਿਆਜ਼ਾ ਮਾਨ ਸਰਕਾਰ ਨੂੰ ਆਉਣ ਵਾਲੇ ਸਮੇ ਤੇ ਭੁਗਤਣਾ ਪਵੇਗਾ।

    ਇਸ ਮੋਕੇ ਤੇ ਗੱਲ-ਬਾਤ ਕਰਦਿਆਂ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ,ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ਅਤੇ ਹੋਰ ਵੀ ਅਣਗਿਣਤ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲਾਂ ਦੇ ਖ਼ਰਾਬੇ ਦਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ,ਜਿਸ ਕਿਸਾਨ ਦੇ ਪਸ਼ੂ ਧੰਨ ਦੀ ਹਾਨੀ ਹੋਈ ਹੈ ਉਸ ਨੂੰ ਇਕ ਲੱਖ ,ਜਿਸਦਾ ਘਰ ਢੇਰੀ ਹੋਇਆ ਉਸ ਨੂੰ 5 ਲੱਖ ,ਜੀਅ ਦੀ ਮੋਤ ਤੇ ਦੱਸ ਲੱਖ ,ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ।ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਜਿਲਾ ਸੀ ਮੀਤ ਪ੍ਰਧਾਨ ਸਤਨਾਮ ਸਿੰਘ ਰਾਈਵਾਲ ,ਜਿਲਾ ਆਗੂ ਬਲਜਿੰਦਰ ਸਿੰਘ ਰਾਜੇਵਾਲ ,ਕਿਸਾਨ ਆਗੂ ਅਵਤਾਰ ਸਿੰਘ ਢੱਡਾ ,ਲਵਪ੍ਰੀਤ ਸਿੰਘ ਕੋਟਲੀ , ਸ਼ੇਰ ਸਿੰਘ ਰਾਮੇ ,ਰਜਿੰਦਰ ਸਿੰਘ ਨੰਗਲ ਅੰਬੀਆਂ ,ਲਖਵੀਰ ਸਿੰਘ ਸਿੰਧੜ ,ਕਿਸ਼ਨਦੇਵ ਮਿਆਣੀ,ਵੱਸਣ ਸਿੰਘ ਕੋਠਾ,ਜਗਤਾਰ ਸਿੰਘ ਚੱਕ ਵਡਾਲਾ,ਸਵਰਨ ਸਿੰਘ ਕਿਲੀ,ਸੁਖਪਾਲ ਸਿੰਘ ਰੋਤਾ ,ਦਲਬੀਰ ਸਿੰਘ ਕੰਗ,ਕਰਨ ਪਿਪਲੀ,ਅਮਰਜੀਤ ਪੂਨੀਆਂ ,ਜਗਤਾਰ ਕੰਗ ਖ਼ੁਰਦ,ਬਲਵਿੰਦਰ ਸਿੰਘ ਗੱਟਾ ਮੁੰਡੀ ਕਾਸੂ,ਦਲਬੀਰ ਸਿੰਘ ਮੁੰਡੀ ਸ਼ੇਰੀਆ ,ਸਤਨਾਮ ਸਿੰਘ ਜਲਾਲਪੁਰ ਕਲਾ,ਮਲਕੀਤ ਜਾਣੀਆਂ ,ਅਤੇ ਹੋਰ ਵੀ ਅਣਗਿਣਤ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।