ਮੰਡੀਆਂ ਦੇ ਵਿੱਚ ਕਿਸਾਨ ਦੀ ਆਮਦ ਤੇ ਅੰਗੂਠਾ ਲਵਾਉਣ , ਫ਼ਰਦਾਂ ਲੇਣ ਦੇ ਨਾ ਤੇ ਕਿਸਾਨਾਂ ਦੀ ਕੀਤੀ ਜਾ ਰਹੀ ਖੱਜਲ ਖੁਆਰੀ ਸਰਕਾਰ ਤੁਰੰਤ ਕਰੇ ਬੰਦ —-ਸੁਖਵਿੰਦਰ ਸਿੰਘ ਸਭਰਾ ।
ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲਾ ਜਲੰਧਰ ਕੋਰ ਕਮੇਟੀ ਦੀ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਪਿੰਡ ਰਾਜੇਵਾਲ ਵਿਖੇ ਹੋਈ ਮੀਟਿੰਗ ਹੋਈ ।ਇਸ ਮੋਕੇ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਖਾਸ ਤੋਰ ਤੇ ਪੁੱਜੇ ।ਇਸ ਮੋਕੇ ਤੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਮਜਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ ।ਗੱਲ ਬਾਤ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੇ ਕਿਹਾ ਕਿ ਮੰਡੀਆਂ ਵਿੱਚ ਮੰਡੀ ਮਜ਼ਦੂਰ ਹੜਤਾਲ਼ ਤੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀਆਂ ਜਾਇਜ਼ ਮੰਗਾ ਵੱਲ ਧਿਆਨ ਦੇਵੇ ,ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰਾਂ ਤੇ ਹੈ ਅਤੇ ਮੰਡੀ ਮਜ਼ਦੂਰਾਂ ਦੀ ਹੜਤਾਲ਼ ਕਾਰਨ ਝੋਨੇ ਜਮਾਂ ਹੋਇਆ ਪਿਆ ਹੈ ਇਸ ਲਈ ਕਿਸਾਨਾਂ ਦੀ ਸਹੂਲਤ ਵਾਸਤੇ ਫੋਕਲ ਪੁਆਇੰਟ ,ਸਹਾਇਕ ਮੰਡੀਆਂ ਚਲਾਈਆਂ ਜਾਣ ਅਤੇ ਬਿਨਾ ਸ਼ਰਤ ਝੋਨੇ ਦੀ ਲਿਫਟਿੰਗ ਨੂੰ ਯਕੀਨੀ ਬਣਾਇਆ ਜਾਵੇ ,ਉਹਨਾਂ ਕਿਹਾ ਕਿ ਵਪਾਰੀਆਂ ਦੁਆਰਾ ਬਾਸਮਤੀ ਦੀਆਂ ਨਵੀਆਂ ਆਈਆਂ ਕਿਸਮਾਂ 1692,1847 ਆਦਿ ਦੀ ਗੁਣਵੱਤਾ ਵਿੱਚ ਕਮੀ ਦੱਸਕੇ ਉਸਦਾ ਮੁੱਲ ਘੱਟ ਲਾਇਆ ਜਾ ਰਿਹਾ ਹੈ ਜਦਕਿ ਇਹ ਦੋਵੇਂ ਕਿਸਮਾਂ ਪਹਿਲੀਆਂ ਕਿਸਮਾਂ ਨੂੰ ਅੱਪਗਰੇਡ ਕਰਕੇ ਤਿਆਰ ਕੀਤੀਆਂ ਗਈਆਂ ਹਨ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਬਾਸਮਤੀ ਦੀ ਕੀਤੀ ਜਾ ਰਹੀ ਲੁੱਟ ਹਟਾਵੇ, ਉਹਨਾਂ ਅੱਗੇ ਦੱਸਿਆ ਕਿ ਮੰਡੀ ਵਿੱਚ ਕਿਸਾਨਾਂ ਦੀ ਆਮਦ ਤੇ ਕਿਸਾਨ ਦਾ ਅੰਗੂਠਾ ਲਗਵਾਉਣਾ ,ਫ਼ਰਦਾਂ ਦੀ ਮੰਗ ਕਰਨੀ ,ਕਿਸਾਨ ਨੂੰ ਵਿਜੀਲੈਸ ਵਾਲੇ ਚੱਕਰ ਵਿੱਚ ਪਾਇਆ ਜਾ ਰਿਹਾ ।ਇਹ ਕਿਸਾਨਾਂ ਨੂੰ ਖੱਜਲ ਖਰਾਬ ਕਰਨ ਦਾ ਢੰਗ ਤਰੀਕਾ ਹੈ ਉਹਨਾਂ ਅੱਗੇ ਕਿਹਾ ਕਿ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਪਰ ਸਰਕਾਰ ਦੀਆਂ ਇਹ ਹਰਕਤਾਂ ਆਉਣ ਵਾਲੇ ਸਮੇ ਵਿੱਚ ਸਰਕਾਰ ਦੇ ਗਲੇ ਦੀ ਹੱਡੀ ਬਨਣਗੀਆਂ ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ , ਸਤਨਾਮ ਸਿੰਘ ਰਾਈਵਾਲ,ਕੁਲਦੀਪ ਰਾਏ ਤਲਵੰਡੀ ਸੰਘੇੜਾ,ਬਲਜਿੰਦਰ ਸਿੰਘ ,ਸੁਖਦੇਵ ਸਿੰਘ ਰਾਜੇਵਾਲ,ਕਿਸ਼ਨ ਦੇਵ ਮਿਆਣੀ,ਜਗਿੰਦਰ ਸਿੰਘ ਧੱਕਾ ਬਸਤੀ,ਅਵਤਾਰ ਸਿੰਘ ਢੱਡਾ,ਰੇਸ਼ਮ ਸਿੰਘ ਤਲਵੰਡੀ ਬੂਟੀਆਂ ,ਰੇਸ਼ਮ ਸਿੰਘ ,ਭਜਨ ਸਿੰਘ ,ਅਵਤਾਰ ਸਿੰਘ ਰਾਜੇਵਾਲ ਆਦਿ ਆਗੂ ਹਾਜ਼ਰ ਸਨ ।