ਨਵਾਂ ਸਾਲ ਆਉਣ ਵਿਚ ਕੁਝ ਹੀ ਦਿਨ ਬਾਕੀ ਹਨ। ਲੋਕਾਂ ਨੇ ਨਵੇਂ ਸਾਲ ਦੇ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਸਾਲ 2024 ਲਈ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਕੇਂਦਰ ਸਰਕਾਰ ਦੀ ਸੂਚੀ ਵਿੱਚ 17 ਲਾਜ਼ਮੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਜਾਰੀ ਸਰਕੂਲਰ ਵਿੱਚ 17 ਗਜ਼ਟਿਡ ਛੁੱਟੀਆਂ ਅਤੇ 31 ਆਪਸ਼ਨਲ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਆਪਸ਼ਨਲ ਛੁੱਟੀਆਂ ਰਾਜ ਅਤੇ ਸੰਸਥਾ ‘ਤੇ ਨਿਰਭਰ ਕਰਦੀਆਂ ਹਨ, ਯਾਨੀ ਉਹ ਵਿਕਲਪਿਕ ਹਨ।
ਲਾਜ਼ਮੀ ਛੁੱਟੀਆਂ ਦੀ ਸੂਚੀ
1- ਗਣਤੰਤਰ ਦਿਵਸ- 26 ਜਨਵਰੀ, ਸ਼ੁੱਕਰਵਾਰ
2– ਹੋਲੀ – 25 ਮਾਰਚ
3- ਗੁੱਡ ਫਰਾਈਡੇ – 29 ਮਾਰਚ, ਸ਼ੁੱਕਰਵਾਰ
4- ਈਦ-ਉਲ-ਫਿਤਰ – 11 ਅਪ੍ਰੈਲ, ਵੀਰਵਾਰ
5- ਰਾਮ ਨੌਮੀ – 17 ਅਪ੍ਰੈਲ, ਬੁੱਧਵਾਰ
6- ਮਹਾਵੀਰ ਜਯੰਤੀ – 21 ਅਪ੍ਰੈਲ, ਐਤਵਾਰ
7- ਬੁੱਧ ਪੂਰਨਿਮਾ – 23 ਮਈ, ਵੀਰਵਾਰ
8- ਈਦ-ਉਲ-ਜ਼ੁਲਹਾ (ਬਕਰੀਦ)- 17 ਜੂਨ, ਸੋਮਵਾਰ
9- ਮੁਹੱਰਮ – 17 ਜੁਲਾਈ, ਬੁੱਧਵਾਰ
10- ਸੁਤੰਤਰਤਾ ਦਿਵਸ – 15 ਅਗਸਤ, ਵੀਰਵਾਰ
11- ਜਨਮਾਸ਼ਟਮੀ – 26 ਅਗਸਤ, ਸੋਮਵਾਰ
12- ਮਿਲਾਦ-ਉਨ-ਨਬੀ – 16 ਸਤੰਬਰ, ਸੋਮਵਾਰ
13- ਗਾਂਧੀ ਜਯੰਤੀ – 2 ਅਕਤੂਬਰ, ਬੁੱਧਵਾਰ
14- ਦੁਸਹਿਰਾ – 12 ਅਕਤੂਬਰ, ਸ਼ਨੀਵਾਰ
15- ਦੀਵਾਲੀ – 31 ਅਕਤੂਬਰ, ਵੀਰਵਾਰ
16– ਗੁਰੂ ਨਾਨਕ ਜਯੰਤੀ – 15 ਨਵੰਬਰ, ਸ਼ੁੱਕਰਵਾਰ
17-ਕ੍ਰਿਸਮਸ – 25 ਦਸੰਬਰ, ਬੁੱਧਵਾਰ
ਵਿਕਲਪਿਕ ਛੁੱਟੀਆਂ ਦੀ ਸੂਚੀ
1- ਨਵਾਂ ਸਾਲ – 1 ਜਨਵਰੀ, ਸੋਮਵਾਰ
2- ਲੋਹੜੀ – 13 ਜਨਵਰੀ, ਸ਼ਨੀਵਾਰ
3- ਮਕਰ ਸੰਕ੍ਰਾਂਤੀ – 14 ਜਨਵਰੀ, ਐਤਵਾਰ
4- ਮਾਘ ਬਿਹੂ/ਪੋਂਗਲ- 15 ਜਨਵਰੀ, ਸੋਮਵਾਰ
5- ਗੁਰੂ ਗੋਬਿੰਦ ਸਿੰਘ ਜਯੰਤੀ – 17 ਜਨਵਰੀ, ਬੁੱਧਵਾਰ
6- ਹਜ਼ਰਤ ਅਲੀ ਦਾ ਜਨਮ ਦਿਨ – 25 ਜਨਵਰੀ, ਵੀਰਵਾਰ
7– ਬਸੰਤ ਪੰਚਮੀ – 14 ਫਰਵਰੀ, ਬੁੱਧਵਾਰ
8- ਸ਼ਿਵਾ ਜੀ ਜੈਅੰਤੀ- 19 ਫਰਵਰੀ, ਸੋਮਵਾਰ
9- ਗੁਰੂ ਰਵਿਦਾਸ ਜੈਅੰਤੀ- 24 ਫਰਵਰੀ, ਸ਼ਨੀਵਾਰ
10- ਸਵਾਮੀ ਦਯਾਨੰਦ ਸਰਸਵਤੀ – 6 ਮਾਰਚ, ਬੁੱਧਵਾਰ
11- ਮਹਾਸ਼ਿਵਰਾਤਰੀ – 8 ਮਾਰਚ, ਸ਼ੁੱਕਰਵਾਰ
12- ਹੋਲਿਕਾ ਦਹਨ- 24 ਮਾਰਚ, ਐਤਵਾਰ
13- ਡੋਲ ਯਾਤਰਾ – 25 ਮਾਰਚ, ਸੋਮਵਾਰ
14- ਈਸਟਰ- 31 ਮਾਰਚ, ਐਤਵਾਰ
15- ਜਮਾਤ-ਉਲ-ਵਿਦਾ- 5 ਅਪ੍ਰੈਲ, ਸ਼ੁੱਕਰਵਾਰ
16- ਗੁੜੀ ਪੜਵਾ/ਉਗਾੜੀ- 9 ਅਪ੍ਰੈਲ, ਮੰਗਲਵਾਰ
17- ਵਿਸਾਖੀ, ਵਿਸ਼ੂ- 13 ਅਪ੍ਰੈਲ, ਸ਼ਨੀਵਾਰ
18- ਤਾਮਿਲ ਨਵੇਂ ਸਾਲ ਦਾ ਦਿਨ, ਵੈਸ਼ਾਖੜੀ (ਬੰਗਾਲ)/ਬਹਾਗ ਬਿਹੂ (ਅਸਾਮ) – 14 ਅਪ੍ਰੈਲ, ਐਤਵਾਰ
19- ਗੁਰੂ ਰਬਿੰਦਰਨਾਥ ਟੈਗੋਰ ਜਯੰਤੀ – 8 ਮਈ, ਬੁੱਧਵਾਰ
20- ਰੱਥ ਯਾਤਰਾ- 7 ਜੁਲਾਈ, ਐਤਵਾਰ
21- ਪਾਰਸੀ ਨਵੇਂ ਸਾਲ ਦਾ ਦਿਨ, ਨੌਰਾਜ- 15 ਅਗਸਤ, ਵੀਰਵਾਰ
22- ਰੱਖੜੀ- 19 ਅਗਸਤ, ਸੋਮਵਾਰ
23- ਗਣੇਸ਼ ਚਤੁਰਥੀ, ਵਿਨਾਇਕ ਚਤੁਰਥੀ- 7 ਸਤੰਬਰ, ਸ਼ਨੀਵਾਰ
24- ਓਨਮ- 15 ਸਤੰਬਰ, ਐਤਵਾਰ
25- ਦੁਸਹਿਰਾ (ਸਪਤਮੀ)- 10 ਅਕਤੂਬਰ, ਵੀਰਵਾਰ
26 ਦੁਸਹਿਰਾ (ਮਹਾ ਅਸ਼ਟਮੀ) – 11 ਅਕਤੂਬਰ, ਸ਼ੁੱਕਰਵਾਰ
27- ਮਹਾਰਿਸ਼ੀ ਵਾਲਮੀਕਿ ਜਯੰਤੀ – 17 ਅਕਤੂਬਰ, ਵੀਰਵਾਰ
28- ਕਰਵਾ ਚੌਥ – 20 ਅਕਤੂਬਰ, ਐਤਵਾਰ
29- ਨ ਚਤੁਰਦਸ਼ੀ- 31 ਅਕਤੂਬਰ, ਵੀਰਵਾਰ
30- ਗੋਵਰਧਨ ਪੂਜਾ- 2 ਨਵੰਬਰ, ਸ਼ਨੀਵਾਰ
31 ਭਾਈ ਦੂਜ – 3 ਨਵੰਬਰ, ਐਤਵਾਰ
32 ਛਠ ਪੂਜਾ- 7 ਨਵੰਬਰ, ਵੀਰਵਾਰ
33- ਗੁਰੂ ਤੇਜ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ- 24 ਨਵੰਬਰ, ਐਤਵਾਰ