ਫਰੀਦਕੋਟ (ਵਿਪਨ ਕੁਮਾਰ ਮਿਤੱਲ)- ਸਿਹਤ ਵਿਭਾਗ ਵੱਲੋਂ ਪੋਲੀਓ ਦੇ ਖਾਤਮੇ ਦੇ ਮਨੋਰਥ ਨਾਲ ਵਿੱਢੀ ਗਈ ਮੁਹਿੰਮ ਤਹਿਤ ਸਿਹਤ ਵਿਭਾਗ ਦੇ ਸਹਿਯੋਗ ਨਾਲ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਨੇਕ ਕਾਰਜ ਲਈ ਸਿਹਤ ਵਿਭਾਗ ਵੱਲੋਂ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਨੂੰ ਫਰੀਦਕੋਟ ਸ਼ਹਿਰ ਦੇ ਦੋ ਵੱਖ ਵੱਖ ਖੇਤਰਾਂ ਵਿੱਚ ਪੋਸਟਾਂ ਅਲਾਟ ਕੀਤੀਆਂ ਗਈਆਂ ਸਨ ਜਿੰਨਾ ਵਿੱਚ ਇੱਕ ਗੁਰੂ ਦੁਆਰਾ ਭਾਨ ਸਿੰਘ ਕਲੋਨੀ ਅਤੇ ਦੂਸਰੀ ਗੁਰੂ ਨਾਨਕ ਕਾਲੋਨੀ ਦੇ ਨਵ ਦੁਰਗਾ ਮੰਦਰ ਵਿਖੇ।ਇਹਨਾ ਪੋਸਟਾਂ ਤੇ ਸੁਸਾਇਟੀ ਮੈਂਬਰਾਂ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ,ਬਾਬਾ ਫਰੀਦ ਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦੇ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ। ਡਾ:ਚੰਦਰ ਸ਼ੇਖਰ ਐਸ .ਐਮ. ਓ. ਫਰੀਦਕੋਟ, ਡਾ:ਸੁਮੀਤ ਚੰਦਰ ਅਤੇ ਪ੍ਰਵਾਸੀ ਭਾਰਤੀ ਪਾਰਸ ਅਰੋੜਾ ਟੀਮਾਂ ਦਾ ਹੌਂਸਲਾ ਅਫ਼ਜਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਚੱਲ ਰਹੇ ਕੰਮ ਤੇ ਤਸੱਲੀ ਪ੍ਰਗਟ ਕਰਦੇ ਹੋਏ ਸਭਨਾਂ ਦੀ ਹੌਂਸਲਾ ਅਫਜ਼ਾਈ ਕੀਤੀ।ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕੇ ਸੁਸਾਇਟੀ ਮੈਂਬਰਾਂ ਅਤੇ ਸਿਹਤ ਕਰਮੀਆਂ ਨੇ ਸਕੂਟਰ,ਮੋਟਰ ਸਾਈਕਲ, ਈ -ਰਿਕਸ਼ਾ, ਕਾਰਾ,ਜੀਪਾਂ, ਬੱਸਾਂ ਰੋਕ ਕੇ ਇਹਨਾ ਤੇ ਸਵਾਰ 0ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ।ਉਹਨਾ ਦੱਸਿਆ ਕਿ ਇਹ ਯਕੀਨੀ ਬਣਾਉਣ ਲਈ ਕੇ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ ਸਿਹਤ ਵਿਭਾਗ ਦੇ ਕਰਮਚਾਰੀ ਸੋਮਵਾਰ ਅਤੇ ਮੰਗਲਵਾਰ ਨੂੰ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੇ ਜਿੰਨਾ ਵਿੱਚ ਸਕੂਲ ਵੀ ਸ਼ਾਮਿਲ ਹੋਣਗੇ।ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ,ਜੀਤ ਸਿੱਧੂ, ਰਾਮ ਤੀਰਥ,ਵਿਨੋਦ ਕੁਮਾਰ ਗੋਲੇਵਾਲਾ,ਭਾਰਤ ਭੂਸ਼ਣ,ਰਜਵੰਤ ਸਿੰਘ,ਸਤਨਾਮ ਸਿੰਘ ਬੱਤਰਾ,ਜਸਵਿੰਦਰ ਸਿੰਘ ਕੈਂਥ, ਬਲਵਿੰਦਰ ਸਿੰਘ ਬਿੰਦੀ ਸੇਵਾ ਮੁਕਤ ਸੁਪਰਡੈਂਟ,ਭੂਸ਼ਣ ਕੁਮਾਰ, ਏ. ਐਨ .ਐਮ .ਮਨਦੀਪ ਕੌਰ, ਏ .ਐਨ. ਐਮ .ਹਰਬਿੰਦਰ ਕੌਰ,ਆਸ਼ਾ ਵਰਕਰ ਤਮੰਨਾ,ਆਸ਼ਾ ਵਰਕਰ ਰਵਿੰਦਰ ਕੌਰ,ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀਆਂ ਵਿਦਿਆਰਥਣਾਂ ਕਮਲਦੀਪ ਕੌਰ,ਮਹਿਕਪ੍ਰੀਤ ਕੌਰ,ਕਮਲ ਪ੍ਰੀਤ ਕੌਰ ਅਤੇ ਕਮਲਦੀਪ ਕੌਰ ਨੇ ਅਹਿਮ ਭੂਮਿਕਾ ਨਿਭਾਈ।ਸਭਨਾ ਦਾ ਖਾਣ ਪੀਣ ਦਾ ਪ੍ਰਬੰਧ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਕੀਤਾ ਗਿਆ।