ਫ਼ਰੀਦਕੋਟ(ਵਿਪਨ ਮਿਤੱਲ):-ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਵੱਲੋਂ ਸਵ:ਸ਼੍ਰੀ ਸੁਰਿੰਦਰ ਕੁਮਾਰ ਅਰੋੜਾ ਦੀ ਯਾਦ ਵਿੱਚ 28 ਅਪ੍ਰੈਲ ਦਿਨ ਐਤਵਾਰ ਨੂੰ ਬੱਲਡ ਬੈਂਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ।ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਇਹ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੌ ਕਿ ਕੀਮਤੀ ਜਾਨਾ ਬਚਾਉਣ ਵਿੱਚ ਸਹਾਈ ਹੋਵੇਗਾ। ਉਹਨਾ ਦੱਸਿਆ ਕਿ ਇਸ ਕੈਂਪ ਵਿੱਚ ਖੂਨ ਦਾਨ ਕਰਨ ਵਾਲਿਆਂ ਲਈ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ ਜਿੰਨਾ ਤਿੰਨ ਖੂਨ ਦਾਨੀਆਂ ਦਾ ਲੱਕੀ ਡਰਾਅ ਨਿਕਲੇਗਾ ਉਹਨਾ ਖੂਨ ਦਾਨੀਆਂ ਨੂੰ ਵੀ.ਆਈ. ਪੀ.ਕੰਪਨੀ ਦਾ 24 ਇੰਚ ਦਾ ਅਟੈਚੀ ਕੇਸ ਇਨਾਮ ਵਜੋਂ ਦਿੱਤਾ ਜਾਵੇਗਾ ਦਾਨ ਦਾ ਦਾਨ ਇਨਾਂਮ ਦਾ ਇਨਾਮ ਅਤੇ ਹਰੇਕ ਖੂਨ ਦਾਨੀ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸ ਜਸਵਿੰਦਰ ਸਿੰਘ ਕੈਂਥ ਅਤੇ ਕੋ ਪ੍ਰੋਜੈਕਟ ਚੇਅਰਮੈਨ ਜੀਤ ਸਿੰਘ ਸਿੱਧੂ ਹੋਣਗੇ।ਸ਼੍ਰੀ ਅਰੋੜਾ ਨੇ ਖੂਨ ਦਾਨੀਆਂ ਨੂੰ ਅਪੀਲ ਕੀਤੀ ਕਿ ਖੂਨ ਦਾਨ ਹੈ ਦਾਨ ਮਹਾਨ ਇਸ ਤੋਂ ਉੱਪਰ ਹੋਰ ਕੋਈ ਦਾਨ ਨਹੀਂ।ਅਤੇ ਅਸੀ ਸਾਲ ਵਿੱਚ ਚਾਰ ਵਾਰ ਖੂਨ ਦਾਨ ਕਰ ਸਕਦੇ ਹਾਂ ਭਾਵ ਹਰ ਤਿੰਨ ਮਹੀਨਿਆਂ ਬਾਅਦ।