ਫਰੀਦਕੋਟ (ਵਿਪਨ ਕੁਮਾਰ ਮਿਤੱਲ, ਪ੍ਰਬੋਧ ਸ਼ਰਮਾ) -ਸ਼ਟਰੀ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋਂ ਪੋਲੀਓ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਮੈਡੀਕਲ ਦੇ ਵਿਦਿਆਰਥੀਆਂ ਨੇ ਦੂਸਰੇ ਦਿਨ ਘਰ ਘਰ ਜਾ ਕੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਇਸ ਦੌਰਾਨ ਭਾਨ ਸਿੰਘ ਕਲੋਨੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ।ਸ਼੍ਰੀ ਅਰੋੜਾ ਨੇ ਦੱਸਿਆ ਕਿ ਲੋਕਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਮਨਦੀਪ ਕੌਰ ,ਤਮੰਨਾ, ਹਰਬਿੰਦਰ ਕੌਰ,ਰਵਿੰਦਰ ਕੌਰ,ਲਵਪ੍ਰੀਤ ਕੌਰ,ਤਮੰਨਾ ਨਾਰੰਗ,ਸੁਖਦੀਪ ਕੌਰ,ਜਗਜੀਤ ਕੌਰ,ਕਿਰਨਦੀਪ ਚੋਪੜਾ,ਮਮਤਾ,ਜੋਤੀ ਬਾਲਾ,ਰਿਤੂ ਬਾਲਾ ,ਧੀਰਜ,ਸੀਮਾ ਰਾਣੀ,ਵੀਰ ਪਾਲ ਕੌਰ,ਬਿਮਲਾ ਰਾਣੀ, ਕਰਮ ਸਿੰਘ ਅਤੇ ਰੁਚੀ ਸ਼ਰਮਾ ਹਾਜਰ ਸਨ।