ਜਲੰਧਰ,(ਵਿੱਕੀ ਸੁਰੀ)- ਏ. ਸੀ. ਪੀ. ਸੈਂਟਰਲ ਦੀ ਰਹਿਨੁਮਾਈ ਹੇਠ ਐੱਸ. ਆਈ. ਸੇਵਾ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 2 ਜਲੰਧਰ ਦੀ ਅਗਵਾਈ ਵਿਚ ਇਕ ਲੇਡੀ ਪੀ. ਓ. ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੋਸ਼ਣ ਸੋਨੀਆ ਉਰਫ ਨਿੱਕੀ ਵਾਸੀ ਘਾਹ ਮੰਡੀ ਜਲੰਧਰ ਆਪਣੀ ਭਤੀਜੀ ਕੋਲੋਂ ਜ਼ਬਰਦਸਤੀ ਜਿਸਮ ਫਰੋਸ਼ੀ ਦਾ ਧੰਦਾ ਕਰਾਉਂਦੀ ਸੀ ਤੇ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦੀ ਸੀ।

    ਇਸ ਸਬੰਧੀ ਪੀੜਤ ਦੇ ਦਾਦਾ ਰਜਿੰਦਰ ਕੁਮਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ। 

    ਜਿਸ ਤੋਂ ਬਾਅਦ ਅਦਾਲਤ ਵਲੋਂ 82/83 ਜ : ਫ ਤਹਿਤ ਦੋਸ਼ੀ ਸੋਨੀਆ ਨੂੰ ਪੀ.ਓ. ਕਰਾਰ ਦਿੱਤਾ ਗਿਆ।