ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )- ਕਿਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਜ਼ਿਲਾ ਸਭਸ ਨਗਰ ਇਕਾਈ ਵਲੋਂ ਮੋਟਰਸਾਇਕਲ ਮਾਰਚ ਕੀਤਾ ਗਿਆ ਜਿਸ ਵਿੱਚ ਸੈਂਕੜੇ ਕਿਸਾਨ ਸ਼ਾਮਲ ਹੋਏ । ਇਸ ਮੋਟਰ ਸਾਇਕਲ ਮਾਰਚ ਵਿੱਚ ਪਹਿਲਾ ਕਿਸਾਨ ਨਵੀਂ ਦਾਣਾ ਮੰਡੀ ਵਿੱਚ ਇਕੱਤਰ ਹੋਏ । ਕਿਸਾਨਾਂ ਨੂੰ ਸਬੰਧਨ ਕਰਦਿਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ , ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਪਿਛਲੀ 30 ਜੂਨ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਵਲੋਂ ਵਿਸ਼ਾਲ ਮੁਜਾਹਰਾ ਕਰਕੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਸੀ ਤੇ ਸਰਕਾਰ ਨੇ ਮੁੱਖ ਮੰਤਰੀ ਨਾਲ ਮਿਲਣ ਦਾ ਸਮ੍ਹਾਂ ਵੀ ਦਿਤਾ ਸੀ , ਪਰੰਤੂ ਮੁੱਖ ਮੰਤਰੀ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ। ਅੱਜ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਪੰਜਾਬ ਦੇ ਖੇਤੀ ਨਾਲ ਸਬੰਧਤ ਮੁੱਦਿਆਂ ਤੇ ਜਾਣੂ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾ ਦਾ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਤੋਂ ਛੁੱਟਕਾਰਾ ਕਰਾਉਣ ਲਈ ਹਰੇ ਇਨਕਲਾਬ ਵਾਲੇ ਮਾਡਲ ਦੀ ਥਾਂ ਨਵਾਂ ਲੋਕ ਪੱਖੀ ਤੇ ਪੰਜਾਬ ਪੱਖੀ ਮਾਡਲ ਲਿਆਉਣ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਬਚਾਉਣ ਲਈ ਨਹਿਰੀ ਸਿਸਟਮ ਨੂੰ ਮਜਬੂਤ ਕੀਤਾ ਜਾਵੇ ਅਤੇ ਨਹਿਰੀ ਪਾਣੀ ਪੰਜਾਬ ਦੇ ਹਰਖੇਤ ਤੱਕ ਪਹੁੰਚਾਇਆ ਜਾਵੇ ਤਾਂ ਜੋ ਧਰਤੀ ਹੇਠਲਾ ਪਾਣੀ ਬਚ ਸਕੇ । ਪੰਜਾਬ ਦੇ ਪਾਣੀਆ ਦਾ ਮਸਲਾ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਅਨੁਸਾਰ ਹੱਲ ਕੀਤਾ ਜਾਵੇ ਤੇ ਪੰਜਾਬ ਦੇ ਹੈਡਵਰਕਸਾ ਦਾ ਪ੍ਰਬੰਧ ਪੰਜਾਬ ਹਵਾਲੇ ਕੀਤਾ ਜਾਵੇ।ਉਨ੍ਹਾਂ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ , ਬੰਗਾ ਦੇ ਵਿਧਾਇਕ ਸੁਖਵਿੰਦਰ ਸਿੰਘ ਨੂੰ ਮੰਗ ਪੱਤਰ ਦਿਤਾ । ਬਾਅਦ ਵਿੱਚ ਕਿਸਾਨਾਂ ਨੇ ਨਵਾਂਸ਼ਹਿਰ ਤੋਂ ਬਲਾਚੌਰ ਤੱਕ ਮੋਟਰਸਾਇਕਲ ਮਾਰਚ ਕੀਤਾ ਅਤੇ ਆਪ ਦੀ ਬਲਾਚੌਰ ਦੀ ਵਿਧਾਇਕਾ ਸੰਤੋਸੁ ਕਟਾਰੀਆ ਨੂੰ ਮੰਗ ਪੱਤਰ ਦਿੰਦਿਆ ਆਗੂਆਂ ਨੇ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਸਮੇ ਸਮੁੱਚੀ ਇੰਡਸਟਰੀ ਦਾ ਜਹਿਰੀਲਾ ਪਾਣੀ ਨਹਿਰਾਂ ਤੇ ਦਰਿਆਵਾਂ ਚਿ ਸੁੱਟਣਾ ਬੰਦ ਕੀਤਾ ਜਾਵੇ ਅਤੇ ਪੰਜਾਬ ਦੇ ਦਰਿਆਵਾਂ ਵਿੱਚ ਭਾਖੜੇ ਤੋਂ ਆਉਂਦਾ ਨੀਲੀ ਭਾਅ ਮਾਰਦਾ ਸਾਫ ਪਾਣੀ ਛੱਡਿਆ ਜਾਵੇ ਤੇ ਹਰ ਪਿੰਡ ਤੇ ਸੁਹਿਰ ਤੱਕ ਪਹੁੰਚਾਇਆ ਜਾਵੇ । ਅੱਜ ਦੇ ਇਕੱਠ ਨੂੰ ਕਿਰਤੀ ਕਿਸਾਨ ਯੂਨੀਅਨ ( ਇਸਤਰੀ ਵਿੰਗ ) ਦੀ ਜ਼ਿਲਾ ਪ੍ਰਧਾਨ ਸੁਰਜੀਤ ਕੌਰ ਵੜੈਚ , ਮੱਖਣ ਸਿੰਘ ਭਾਨ ਮਜਾਰਾ , ਸੋਹਣ ਸਿੰਘ , ਰਸੂਲਪੁਰ , ਸੁਰਿੰਦਰ ਸਿੰਘ ਮਹਿਰਮਪੁਰ , ਪਰਮਜੀਤ ਸੰਘਾ , ਸੁਰਿੰਦਰ ਸਿੰਘ ਸੋਇਤਾ ਨੇ ਵੀ ਸੰਬੋਧਨ ਕੀਤਾ ਅੱਜ ਦੇ ਮਾਰਚ ਵਿੱਚ ਬਚਿੱਤਰ ਸਿੰਘ ਮਹਿਮੂਦਪੁਰ , ਰਘਵੀਰ ਸਿੰਘ ਉਸਮਾਨਪੁਰ ਬਲਵਿੰਦਰ ਸਿੰਘ , ਗੁਰਜੀਤ ਕੌਰ ਰਾਮਰਾਏਪੁਰ , ਰਜਿੰਦਰ ਕੌਰ ਸਹਿਬਾਜਪੁਰ , ਬੂਟਾ ਸਿੰਘ ਮਹਿਮੂਦਪੁਰ , ਕਰਨੈਲ ਸਿੰਘ , ਕੌਰ ਬਲਜਿੰਦਰ ਸਿੰਘ , ਮੇਜਰ ਸਿੰਘ ਉਸਮਾਨਪੁਰ , ਕੁਲਵੀਰ ਸਿੰਘ ਮੂਸਾਪੁਰ , ਜੋਗਾ ਸਿੰਘ ਮਹਿਮੂਦਪੁਰ , ਬਹਾਦਰ ਸਿੰਘ ਸਹਿਬਾਜਪੁਰ ਤੋਂ ਇਲਾਵਾ ਸੈਂਕੜੇ ਔਰਤਾਂ ਅਤੇ ਮਰਦ ਕਿਸਾਨਾਂ ਵਲੋਂ ਕੱਢੇ ਗਏ ਇਸ ਮਾਰਚ ਵਿੱਚ ਸ਼ਾਮਲ ਹੋਏ ।