ਜਲੰਧਰ (ਵਿੱਕੀ ਸੂਰੀ) : ਜਲੰਧਰ ਦੇ ਵਿੱਚ ਲਗਾਤਾਰ ਹਮਲੇ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਇਹੋ ਜਿਹਾ ਇੱਕ ਮਾਮਲਾ ਅੱਜ ਬਸਤੀ ਸ਼ੇਖ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਹੇਮਾ ਨਾਂ ਦੀ ਲੜਕੀ ਜੋ ਕਿ ਮਾਡਲ ਹਾਊਸ ਦੇ ਸਕੂਲ ਵਿੱਚ ਪੜਾਂਦੀ ਸੀ ਕਾਫੀ ਦਿਨ ਤੋਂ ਦੋ ਵਿਅਕਤੀ ਉਸਨੂੰ ਪਰੇਸ਼ਾਨ ਕਰ ਰਹੇ ਸਨ ਉਹ ਲੜਕੀ ਨੇ ਆਪਣੇ ਮਾਤਾ ਪਿਤਾ ਨੂੰ ਇਸ ਬਾਰੇ ਦੱਸਿਆ ਉਸ ਤੋਂ ਬਾਅਦ ਉਸ ਲੜਕੀ ਦੇ ਪਿਤਾ ਜੋ ਕਿ ਲੇਬਰ ਦਾ ਕੰਮ ਕਰਦੇ ਹਨ ਉਹ ਉਸ ਕੁੜੀ ਨੂੰ ਰੋਜ਼ ਸਵੇਰੇ ਸਕੂਲ ਛੱਡਣ ਜਾਣ ਲੱਗ ਪਏ ਅੱਜ ਉਸਦੀ ਮਾਤਾ ਜਦੋਂ ਲੜਕੀ ਨੂੰ ਲੈਣ ਜਦੋਂ ਸਕੂਲ ਵਿੱਚ ਜਾ ਰਹੇ ਸਨ ਤਾਂ ਉਸ ਦੌਰਾਨ ਅੱਗਿਓਂ ਉਸਦੀ ਲੜਕੀ ਘਬਰਾਈ ਹੋਈ ਆ ਰਹੀ ਸੀ ਲੜਕੀ ਦੇ ਨਾਲ ਉਸ ਦੇ ਕੁਝ ਸਕੂਲ ਦੇ ਬੱਚੇ ਵੀ ਸਨ ਜੋ ਕਿ ਉਹਨਾਂ ਨੂੰ ਘਰ ਛੱਡਣ ਲਈ ਜਾ ਰਹੇ ਸਨ ਜਦੋਂ ਉਸ ਲੜਕੀ ਨੇ ਆਪਣੀ ਮਾਤਾ ਨੂੰ ਦੇਖਿਆ ਤਾਂ ਉਸਨੇ ਚੀਕਾਂ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਵਿਅਕਤੀ ਉਸਨੂੰ ਮਾਰ ਦੇਣਾ ਚਾਹੁੰਦੇ ਹਨ ਜਦੋਂ ਉਸਦੀ ਮਾਤਾ ਉਸ ਅੱਗੇ ਖੜੀ ਹੋ ਗਈ ਤਾਂ ਉਹਨਾਂ ਦੋਨਾਂ ਵਿਅਕਤੀਆਂ ਨੇ ਉਹਨਾਂ ਉੱਪਰ ਦਾਤ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਕੁਝ ਸਕੂਲ ਦੇ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਉਸ ਦੌਰਾਨ ਬਸਤੀ ਸ਼ੇਖ ਦੁਸ਼ਹਿਰਾ ਗਰਾਊਂਡ ਦੀ ਸਾਹਮਣੇ ਵਾਲੀ ਗਲੀ ਵਿੱਚ ਕੁੜੀ ਦਾ ਪਿਓ ਕੰਮ ਕਰ ਰਿਹਾ ਸੀ ਜਦੋਂ ਉਹਨਾਂ ਨੇ ਆਵਾਜ਼ ਸੁਣੀ ਤਾਂ ਉਹ ਬਾਹਰ ਆ ਗਏ ਅਤੇ ਉਹਨਾਂ ਨੇ ਦੇਖਿਆ ਕਿ ਦੋ ਲੜਕੇ ਉਹਨਾਂ ਦੀ ਪਤਨੀ ਤੇ ਬੇਟੀ ਤੇ ਦਾਤ ਨਾਲ ਹਮਲਾ ਕਰ ਰਹੇ ਹਨ ਇਹ ਦੇਖ ਕੇ ਆਸ ਪਾਸ ਦੇ ਲੋਕੀ ਵੀ ਉਹਨਾਂ ਨੂੰ ਬਚਾਉਣ ਲਈ ਅੱਗੇ ਆਏ ਤੇ ਉਹ ਦੋ ਵਿਅਕਤੀ ਆਪਣੀ ਐਕਟੀਵਾ ਤੇ ਸਵਾਰ ਹੋ ਕੇ ਭੱਜ ਗਏ ਇੱਕ ਵਿਅਕਤੀ ਨੇ ਉਹਨਾਂ ਦੀ ਐਕਟੀਵਾ ਦਾ ਨੰਬਰ ਵੀ ਨੋਟ ਕੀਤਾ। ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਪੁਲਿਸ ਕੀ ਕਾਰਵਾਈ ਕਰੇਗੀ।