ਜਲੰਧਰ ਦੇ ਵੈਸਟ ਹਲਕੇ ਵਿੱਚ ਸਤਰਾਂ ਮੋਹਲੇ ਲੋਹੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਪਤੰਗਾਂ ਤੇ ਰਵਾਇਤੀ ਸਜਾਵਟ ਨਾਲ ਸਜਾਇਆ ਗਿਆ ਸੀ, ਜੋ ਕਿ ਬੜਾ ਹੀ ਮਨਮੋਹਣਾ ਦ੍ਰਿਸ਼ ਲੱਗ ਰਿਹਾ ਸੀ, ਜਿਸ ਨਾਲ ਤਿਉਹਾਰ ਦਾ ਮਾਹੌਲ ਬਣ ਗਿਆ ਸੀ।
ਇਸ ਮੌਕੇ ਪੁਰਾਣੇ ਸਮੇਂ ਵਾਂਗ ਪਾਥੀਆਂ ਤੇ ਲੱਕੜਾਂ ਦੀ ਧੂਣੀ ਬਾਲ ਕੇ ਉਸ ’ਚ ਤਿਲ ਤੇ ਗੁੜ੍ਹ ਤੋਂ ਇਲਾਵਾ ਰਿਓੜੀਆਂ ਤੇ ਮੂੰਗਫਲੀਆਂ ਪਾ ਕੇ ਲੋਹੜੀ ਦੇ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੀਜੇਪੀ ਵਾਈਸ ਪ੍ਰੈਸੀਡੈਂਟ ਵਿਸ਼ਾਲ ਸਿੰਘ ਲੂਥਰਾ ,ਅਰਸ਼ ਬੱਟ, ਮਹੇਸ਼ ਵਡੇਰਾ, ਸਚੀ ਬਾਲਾ, ਇਕਬਾਲ ਕੌਰ, ਦੀਪਕ ਸ਼ਰਮਾ ਹਾਜ਼ਰ ਸਨ