ਜਲੰਧਰ (ਵਿੱਕੀ ਸੂਰੀ) – ਪੰਜਾਬੀ ਲਿਖਾਰੀ ਸਭਾ (ਰਜਿ ) ਜਲੰਧਰ ਜੋ ਕਿ ਪਿਛਲੇ 50 ਸਾਲਾਂ ਤੋਂ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉੱਘੇ ਸਮਾਜ-ਸੇਵਕ ਪਰਮਿੰਦਰਪਾਲ ਸਿੰਘ ਖਾਲਸਾ ਮੁੱਖ ਸੇਵਾਦਾਰ ਸਿੱਖ ਸੇਵਕ ਸੋਸਾਇਟੀ (ਇੰਟਰਨੈਸ਼ਨਲ) ਅਤੇ ਜ਼ੀਰੋ ਫੀਸ ਕੰਵਰ ਸਤਿਨਾਮ ਸਿੰਘ ਖਾਲਸਾ ਸਕੂਲ ਦਾ ਸਮਾਜਿਕ ਅਤੇ ਪੰਥਕ ਸੇਵਾਵਾਂ ਕਰ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਘੇ ਸਾਹਿਤਕਾਰ, ਲੇਖਕ ਅਤੇ ਕਵੀ ਮਾਸਟਰ ਮਹਿੰਦਰ ਸਿੰਘ ਅਨੇਜਾ ਅਤੇ ਉੱਘੇ ਪੱਤਰਕਾਰ ਅਮਰਪ੍ਰੀਤ ਸਿੰਘ ਨੂੰ ‘ਮਾਂ ਬੋਲੀ ਦਾ ਮਾਣ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।

    ਸਮਾਗਮ ਦੇ ਸ਼ੁਰੂ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ‘ਚ ਉੱਘੇ ਕਵੀਆਂ ਨੇ ਆਪਣੀਆਂ ਉਮਦਾ ਰਚਨਾਵਾਂ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ। ਕਵੀਆਂ ਤੋਂ ਇਲਾਵਾ ਪਰਮਿੰਦਰਪਾਲ ਸਿੰਘ ਖਾਲਸਾ, ਅਮਰਪ੍ਰੀਤ ਸਿੰਘ, ਮਾਸਟਰ ਅਨੇਜਾ ਅਤੇ ਰਮੇਸ਼ ਨੌਸੀਵਾਲ ਨੇ ਵੀ ਆਪਣੇ ਵਿਚਾਰ ਰੱਖੇ। ਸਭਾ ਦੇ ਪ੍ਰਧਾਨ ਹਰਭਜਨ ਸਿੰਘ ਨਾਹਲ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।

    ਇਸ ਮੌਕੇ ਮਾ, ਮਹਿੰਦਰ ਸਿੰਘ ਅਨੇਜਾ ਦੀ 8ਵੀਂ ਕਾਵਿ ਪੁਸਤਕ ‘ਸੱਚੀਆਂ ਗੱਲਾਂ ਕਹੇ ਅਨੇਜਾ’ ਲੋਕ ਅਰਪਣ ਕੀਤੀ ਗਈ।ਉੱਘੇ ਗਾਇਕ ਰਮੇਸ਼ ਨੁੱਸੀਵਾਲ ਦੇ ਗਾਏ ਅਤੇ ਪਰਮਦਾਸ ਹੀਰ ਦੇ ਲਿਖੇ ਗੀਤ ‘ਤੇਰੀ ਦੀਦ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਸਭਾ ਦੇ ਚੇਅਰਮੈਨ ਪ੍ਰੋ ਦਲਬੀਰ ਰਿਆੜ ਨੇ ਸਨਮਾਨਿਤ ਸ਼ਖਸ਼ੀਅਤਾਂ ਦੀ ਜਾਣ-ਪਛਾਣ ਅਤੇ ਸਾਹਿਤਕ ਖੇਤਰ ਵਿਚ ਉਨ੍ਹਾਂ ਦੀ ਦੇਣ ਬਾਰੇ ਜਾਣਕਾਰੀ ਦਿੱਤੀ। ਸਭਾ ਦੇ ਸਰਪਸਤ ਬੇਅੰਤ ਸਿੰਘ ਸਰਹੱਦੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।

    ਸਟੇਜ ਸਕੱਤਰ ਦੀ ਸੇਵਾ ਪਰਮਦਾਸ ਹੀਰ ਨੇ ਬਾਖੂਬੀ ਨਿਭਾਈ। ਸਮਾਗਮ ‘ਚ ਅਮਰ ਸਿੰਘ ਅਮਰ, ਹਰਵਿੰਦਰ ਸਿੰਘ ਅਲਵਾਦੀ, ਹਰਜਿੰਦਰ ਸਿੰਘ ਜਿੰਦੀ, ਕੁਲਵਿੰਦਰ ਗਾਖ਼ਲ ਸਟੇਟ ਐਵਾਰਡੀ, ਮੁਖਵਿੰਦਰ ਸਿੰਘ ਸੰਧੂ, ਜਸਪਾਲ ਸਿੰਘ, ਹਰਬੰਸ ਸਿੰਘ ਕਲਸੀ, ਲਾਲੀ ਕਰਤਾਰਪੁਰੀ, ਜਰਨੈਲ ਸਿੰਘ ਸਾਖੀ, ਸੁਰਜੀਤ ਸਿੰਘ ਸਸਤਾ ਆਇਰਨ, ਗੁਰਮਿੰਦਰ ਕੌਰ, ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ ਇੰਦਰਜੀਤ ਸਿੰਘ ਉਬਰੋਏ (ਫਰੀਦਕੋਟ), ਦਿਲਜੀਤ ਕੌਰ, ਸੁਖਪ੍ਰੀਤ ਸਿੰਘ, ਸਿਮਰਨਪ੍ਰੀਤ ਕੌਰ, ਸਨੀ ਗੁਗਲਾਨੀ ਆਦਿ ਹਾਜ਼ਰ ਸਨ।