ਜਲੰਧਰ (ਸੁਖਵੰਤ ਸਿੰਘ)- ਬੀਤੀ ਸ਼ਾਮ ਮਧੂਬਨ ਕਾਲੋਨੀ ਗਲੀ ਨੰਬਰ 6 ਵਿੱਚ ਬੁੱਧਰਾਮ ਦੀ ਪਤਨੀ ਪੂਜਾ (ਪਿੰਡ ਖਾਜੂਰੀਆ, ਜਿਲ੍ਹਾ ਗੋਂਡਾ, ਯੂ.ਪੀ) ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ, ਜੋ ਕਿ ਪਿਛਲੇ 6 ਮਹੀਨੇ ਤੋਂ ਕਿਰਾਏ ਤੇ ਰਹਿ ਰਹੀ ਸੀ। ਬੁੱਧਰਾਮ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਜਦੋਂ ਉਹ ਸਵੇਰੇ ਕੰਮ ਤੇ ਗਿਆ ਤਾਂ ਉਸ ਦੀ ਪਤਨੀ ਨੇ ਫੋਨ ਕਰਕੇ ਕਿਹਾ ਕਿ ਅੱਜ ਦੁਪਹਿਰੇ ਰੋਟੀ ਖਾਣ ਘਰ ਆ ਜਾਵੇ ਤੇ ਜਦੋ ਉਹ ਰੋਟੀ ਖਾਣ ਤੋਂ ਬਾਅਦ ਦੁਬਾਰਾ ਕੰਮ ਤੇ ਗਿਆ ਸੀ ਤਾਂ ਉਸ ਦੇ ਨਾਲ ਦੇ ਕੁਆਟਰ ਚ ਰਹਿ ਰਹੇ ਵਿਅਕਤੀ ਨੇ ਬੁੱਧਰਾਮ ਨੂੰ ਫੋਨ ਕੀਤਾ ਤੇ ਦੱਸਿਆ ਕਿ ਤੇਰੇ ਘਰ ਦਾ ਦਰਵਾਜ਼ਾ ਬੰਦ ਹੈ ਤੇ ਕੋਈ ਆਵਾਜ਼ ਨਹੀਂ ਆ ਰਹੀ ਤੇ ਤੂੰ ਘਰ ਜਲਦੀ ਆ ਜਾ ਤੇ ਜਦੋ ਉਹ ਸ਼ਾਮ 6 ਵਜੇ ਦੇ ਕਰੀਬ ਘਰ ਆਇਆ ਤਾਂ ਉਸ ਨੇ ਧੱਕਾ ਮਾਰ ਕੇ ਦਰਵਾਜਾ ਖੋਲਿਆ ਤੇ ਦੇਖਿਆ ਕਿ ਉਸ ਦੀ ਪਤਨੀ ਪੂਜਾ ਗੱਲ ਵਿਚ ਚੁੰਨੀ ਪਾ ਕੇ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਇਸ ਤੋਂ ਬਾਅਦ ਜਦੋਂ ਪੂਜਾ ਨੂੰ ਪੱਖੇ ਨਾਲੋਂ ਉਤਾਰਿਆ ਤਾਂ ਉਸ ਨੂੰ ਮ੍ਰਿਤਕ ਪਾਇਆ ਗਿਆ।

    ਬੁੱਧਰਾਮ ਨੇ ਪੁਲਿਸ ਦੀ ਕਾਰਵਾਈ ਤੋਂ ਡਰਦਿਆਂ ਇਸ ਘਟਨਾ ਬਾਰੇ ਪੁਲਿਸ ਨੂੰ ਇਤਲਾਹ ਨਾ ਦਿਤੀ ਪਰ ‘ਵੈੱਲਕਮ ਨਿਊਜ਼ 24’ ਦੇ ਪੱਤਰਕਾਰ ਸੁਖਵੰਤ ਸਿੰਘ ਨੇ ਆਪਣੇ ਆਫ਼ਿਸ ਵਿਚ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਤੇ ਚੈਨਲ ਆਫ਼ਿਸ ਨੇ ਆਪਣੀ ਜਿੰਮੇਵਾਰੀ ਨੂੰ ਬਖੂਭੀ ਨਿਭਾਂਦਿਆਂ ਹੋਇਆ ਡੀ.ਐਸ.ਪੀ. ਬਲਜਿੰਦਰ ਸਿੰਘ ਨੂੰ ਸੂਚਨਾ ਦਿੱਤੀ ਤੇ ਉਨ੍ਹਾਂ ਨੇ ਤੁਰੰਤ ਪੁਲਿਸ ਦੀ ਟੀਮ ਭੇਜੀ ਤੇ ਜਿਸ ਦੀ ਅਗਵਾਈ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਐਡੀਸ਼ਨਲ ਐੱਸ.ਐਚ.ਓ ਦਲਜਿੰਦਰ ਸਿੰਘ ਨੇ ਕੀਤੀ ਤੇ ਮੌਕੇ ਤੇ ਆਪਣੀ ਟੀਮ ਨਾਲ ਪਹੁੰਚ ਕੇ ਮਾਮਲੇ ਦੇ ਜਾਂਚ ਸ਼ੁਰੂ ਕਰ ਦਿਤੀ ਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।