ਕਾਨਪੁਰ- ਨਵੀਂ ਦਿੱਲੀ-ਹਾਵੜਾ ਰੇਲ ਮਾਰਗ ‘ਤੇ ਇਕ ਮਾਲ ਗੱਡੀ ਸ਼ੁੱਕਰਵਾਰ ਸਵੇਰੇ ਪਟੜੀ ਤੋਂ ਉਤਰ ਗਈ ਅਤੇ 24 ਡੱਬੇ ਪਲਟ ਗਏ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਵੱਡਾ ਹਾਦਸਾ ਹੋਣੋ ਟਲ ਗਿਆ। ਇਸ ਕਾਰਨ ਕਰੀਬ ਸੌ ਮੀਟਰ ਤੱਕ ਟਰੈਕ ਉੱਖੜ ਗਿਆ ਹੈ ਅਤੇ ਟਰੇਨ ਦੇ ਡੱਬਿਆ ਦੇ ਆਪਸ ਵਿੱਚ ਟਕਰਾਉਣ ਤੋਂ ਬਾਅਦ ਪੰਜ ਡੱਬੇ ਉਛਲ ਕੇ ਛੱਪੜ ਵਿੱਚ ਡਿੱਗ ਗਏ।

     ਇਸ ਕਾਰਨ ਨਵੀਂ ਦਿੱਲੀ ਹਾਵੜਾ ਦੀਆਂ ਅਪ ਅਤੇ ਡਾਊਨ ਲਾਈਨਾਂ ‘ਤੇ ਰੇਲ ਗੱਡੀਆਂ ਦਾ ਸੰਚਾਲਨ ਰੁਕ ਗਿਆ ਹੈ। ਇਹ ਹਾਦਸਾ ਅੰਬਿਆਪੁਰ ਸਟੇਸ਼ਨ ਦੇ ਨੇੜੇ ਵਾਪਰਿਆ। ਇਸ ਕਾਰਨ, ਡੀਐਫਸੀ ਟ੍ਰੈਕ ‘ਤੇ ਮਾਲ ਗੱਡੀਆਂ ਦਾ ਸੰਚਾਲਨ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ।