ਜਲੰਧਰ,(ਵਿੱਕੀ ਸੂਰੀ/ਸਤੀਸ਼ ਕੁਮਾਰ)-ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬੀਤੇ ਦਿਨ ਜਲੰਧਰ ਦੇ ਬੱਸ ਸਟੈਂਡ ‘ਤੇ ਸਥਿਤ ਇਕ ਲੜਕੀ ਵੱਲੋਂ ਚਲਾਈ ਜਾ ਰਹੀ ਪਰਾਠਿਆਂ ਦੀ ਰੇਹੜੀ ਉਤੇ ਜਾ ਕੇ ਉਸ ਦਾ ਹੌਸਲਾ ਵਧਾਇਆ। ਉਨ੍ਹਾਂ ਦੱਸਿਆ ਕਿ ਕਈ ਜਗ੍ਹਾ ਨੌਕਰੀ ਲਈ ਕੋਸ਼ਿਸ਼ ਕਰਨ ਦੇ ਬਾਵਜੂਦ ਲੜਕੀ ਨੂੰ ਨੌਕਰੀ ਨਹੀਂ ਮਿਲੀ, ਜਿਸ ਕਾਰਣ ਉਸ ਨੇ ਪਰਾਂਠਿਆਂ ਦੀ ਰੇਹੜੀ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਜਿਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵੀ ਕਾਫੀ ਵਾਇਰਲ ਹੋਈ।

    ਇਸ ਤੋਂ ਬਾਅਦ ਮਨੀਸ਼ਾ ਗੁਲਾਟੀ ਜਲੰਧਰ ਦੀ ਕਾਂਤਾ ਚੌਹਾਨ ਕੋਲ ਪਹੁੰਚੀ, ਜੋ ਕਿ ਪੰਜਾਬ ਦੀ ਪਹਿਲੀ ਮਹਿਲਾ ਬਾਈਕ ਰਾਈਡਰ ਸੀ ਪਰ ਕੋਵਿਡ ਕਾਰਨ ਉਸ ਨੂੰ ਢਾਬਾ ਖੋਲ੍ਹਣਾ ਪਿਆ। ਕਾਂਤਾ ਚੌਹਾਨ ਨਾਲ ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਉਸ ਦੇ ਦੋ ਪਹੀਆ ਵਾਹਨ ’ਤੇ ਬੈਠ ਕੇ ਮਨੀਸ਼ਾ ਗੁਲਾਟੀ ਨੇ ਇਲਾਕੇ ਦਾ ਗੇੜਾ ਮਾਰਿਆ। ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਔਰਤਾਂ ਜੋ ਕੰਮ ਕਰ ਰਹੀਆਂ ਹਨ, ਉਹ ਸ਼ਲਾਘਾਯੋਗ ਹੈ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦਾ ਹੌਂਸਲਾ ਵਧਾਉਣਾ ਚਾਹੀਦਾ ਹੈ।