ਜਲੰਧਰ (ਵਿੱਕੀ ਸੂਰੀ)- ਅੱਜ ਭਾਜਪਾ ਹਾਈ ਕਮਾਂਡ ਵੱਲੋਂ ਸਰਦਾਰ ਮਨਜੀਤ ਸਿੰਘ ਟੀਟੂ ਨੂੰ ਨਗਰ ਨਿਗਮ ਵਿੱਚ ਵਿਰੋਧੀ ਧਿਰ ਦਾ ਨੇਤਾ ਐਲਾਨਿਆ ਗਿਆ ਹੈ ਇੱਥੇ ਦੱਸ ਦਈਏ ਕਿ ਸਰਦਾਰ ਮਨਜੀਤ ਸਿੰਘ ਟੀਟੂ ਵਾਰਡ ਨੰਬਰ 50 ਤੋਂ ਕੌਂਸਲਰ ਹਨ ਜਿਨਾਂ ਨੇ ਜਲੰਧਰ ਦੇ ਸਾਬਕਾ ਡਿਪਟੀ ਮੇਅਰ ਨੂੰ ਤਕਰੀਬਨ 1100 ਵੋਟਾਂ ਦੇ ਨਾਲ ਹਰਾਇਆ ਸੀ ਹਾਈ ਕਮਾਨ ਨੇ ਮਨਜੀਤ ਸਿੰਘ ਟੀਟੂ ਜੀ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਵਿਰੋਧੀ ਧਿਰ ਦਾ ਨੇਤਾ ਐਲਾਨਿਆ ਅਤੇ ਚਰਨਜੀਤ ਕੌਰ ਸੰਧਾ ਨੂੰ ਉਪ ਵਿਰੋਧੀ ਧਿਰ ਦਾ ਨੇਤਾ ਐਲਾਨਿਆ ਗਿਆ.