ਜਲੰਧਰ (ਕੁਲਪ੍ਰੀਤ ਸਿੰਘ) : ਜਿਲ੍ਹਾ ਕਪੂਥਲਾ ਵਿਖੇ ਹੋਈ 27ਵੀਂ ਪੰਜਾਬ ਸਟੇਟ ਸੀਨੀਅਰ ਵੁਸ਼ੂ ਚੈਂਪੀਅਨਸ਼ਿਪ 2025 ਵਿੱਚ ਗੋਲਡ ਮੈਡਲ ਹਾਸਿਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ। ਇਸ ਪਰਿਵਾਰਿਕ ਮੈਂਬਰਾ ਨੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਬੇਟੀ ਨੂੰ ਜਿੱਤ ਹਾਸਿਲ ਕਰਨ ਤੇ ਵਧਾਈ ਦਿੱਤੀ।ਪੱਲਵੀ ਦੇ ਚਾਚਾ ਸ਼੍ਰੀ ਹਰਦੇਵ ਕੁਮਾਰ ਚੋਪੜਾ ਨੇ ਕਿਹਾ ਕੀ ਬੇਟੀਆਂ ਨੂੰ ਕਿਸੇ ਵੀ ਪੱਖੋਂ ਘੱਟ ਨਹੀਂ ਸਮਝਣਾ ਚਾਹੀਦਾ। ਇਹ ਵੀ ਲੜਕੇ ਦੇ ਵਾਂਗ ਹਰ ਖੇਤਰ ਵਿੱਚ ਆਪਣੀ ਪਹਿਚਾਣ ਬਣਾ ਰਹੀਆਂ ਨੇ ਅਤੇ ਹਰੇਕ ਮਾਤਾ ਪਿਤਾ ਨੂੰ ਵੀ ਚਾਹੀਦਾ ਹੈ ਕੇ ਲੜਕੀਆਂ ਨੂੰ ਹਰੇਕ ਮੁੱਡਲੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਲੜਕੀਆਂ ਵੀ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂਮ ਰੌਸ਼ਨ ਕਰਨ।ਇਸ ਮੌਕੇ ਤੇ ਪਿੰਡ ਦੇ ਸਰਪੰਚ ਐਡਵੋਕੇਟ ਸੰਗੀਤਾ ਰਾਣੀ, ਪੰਚ ਮਨਜਿੰਦਰ, ਪੰਚ ਜੋਗਿੰਦਰਪਾਲ, ਪੰਚ ਦਰਸ਼ਨ ਸਿੰਘ, ਐਡਵੋਕੇਟ ਅਸ਼ਵਨੀ ਕੁਮਾਰ ਬੱਬੂ, ਪੰਚ ਬਰਿੰਦਰ ਕੁਮਾਰ ਆਦਿ ਸ਼ਾਮਿਲ ਹੋਏ ਅਤੇ ਬੇਟੀ ਪੱਲਵੀ ਨੂੰ ਭਵਿੱਖ ਵਿੱਚ ਹੋਰ ਵਧੀਆ ਖੇਡਣ ਅਤੇ ਪਿੰਡ ਵਡਾਲਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।