
Skip to content
ਪੰਜਾਬ ਸਰਕਾਰ ਜੰਗ ਪ੍ਰਭਾਵਿਤ ਅਰਬ ਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਰਗਰਮ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਵਿਸ਼ੇਸ਼ ਉਡਾਣਾਂ ਚਲਾਉਣ ਦੀ ਅਪੀਲ ਕੀਤੀ। ਉਥੇ ਹੀ NRI ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦਿੱਲੀ ਵਿੱਚ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣੂ ਕਰਾਇਆ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਸਾਰੇ ਪੰਜਾਬੀ ਜਲਦੀ ਹੀ ਸੁਰੱਖਿਅਤ ਘਰ ਵਾਪਸ ਆ ਜਾਣਗੇ। NRI ਵਿੰਗ ਦੇ 24×7 ਕੰਟਰੋਲ ਰੂਮ ਨੰਬਰ 0172-2600042, 0172-2600043 ਅਤੇ ਵ੍ਹਾਟਸਐਪ ਨੰਬਰ 94787-79112 ਸਹਾਇਤਾ ਲਈ ਜਾਰੀ ਕੀਤੇ ਗਏ ਹਨ।ਮੰਤਰੀ ਰਵਜੋਤ ਨੇ ਕਿਹਾ ਕਿ ਉਡਾਣਾਂ ਦੀ ਗਿਣਤੀ ਘਟਣ ਕਾਰਨ, ਬਹੁਤ ਸਾਰੀਆਂ ਏਅਰਲਾਈਨਾਂ ਕਿਰਾਏ ਵਿੱਚ ਭਾਰੀ ਵਾਧਾ ਕਰ ਰਹੀਆਂ ਹਨ। ਉਨ੍ਹਾਂ ਇਨ੍ਹਾਂ ਰੂਟਾਂ ‘ਤੇ ਕਿਰਾਏ ਨਿਯੰਤਰਣ ਲਾਗੂ ਕਰਨ ਅਤੇ ਵਿਸ਼ੇਸ਼ ਰਾਹਤ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ ਸੂਬਾ ਸਰਕਾਰ ਨੂੰ ਭਰੋਸਾ ਦਿੱਤਾ ਕਿ ਚਿੰਤਾਵਾਂ ਨੂੰ ਪਹਿਲ ਦੇ ਆਧਾਰ ‘ਤੇ ਦੂਰ ਕੀਤਾ ਜਾਵੇਗਾ।Related